ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੀ ਕਰਤੀ ਭਵਿੱਖਬਾਣੀ, ਕਿਸਾਨ ਜਲਦੀ ਨਾਲ ਸੰਭਾਲ ਲੈਣ ਕਣਕ

17 ਅਪ੍ਰੈਲ 2205: ਚੰਡੀਗੜ੍ਹ (chandihgarh) ‘ਚ ਮੌਸਮ ਦਾ ਮਿਜ਼ਾਜ ਕਈ ਰੰਗ ਬਦਲ ਰਿਹਾ ਹੈ। ਬੁੱਧਵਾਰ ਨੂੰ ਵੀ ਕੁਝ ਅਜਿਹਾ ਹੀ ਹੋਇਆ। ਇਸ ਵਾਰ, 90 ਦੇ ਦਹਾਕੇ ਵਾਂਗ, ਜਿਵੇਂ ਹੀ ਤਾਪਮਾਨ (temprature) 40 ਡਿਗਰੀ ਦੇ ਨੇੜੇ ਪਹੁੰਚਦਾ ਹੈ, ਬੱਦਲ, ਅਚਾਨਕ ਮੀਂਹ (rain) ਪੈਣ ਲੱਗ ਪੈਂਦੇ ਹਨ।

ਮੌਸਮ ਵਿਭਾਗ (weather department) ਅਨੁਸਾਰ 18 ਤਰੀਕ ਤੋਂ 3 ਦਿਨਾਂ ਤੱਕ ਅਸਮਾਨ ਬੱਦਲਵਾਈ ਰਹੇਗਾ ਅਤੇ ਇਸ ਦੌਰਾਨ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਤੁਹਾਨੂੰ ਦੱਸ ਦੇਈਏ ਕਿ ਇਸ ਮੀਂਹ ਨੇ ਮੌਸਮ ਨੂੰ ਫਿਰ ਤੋਂ ਠੰਡਾ ਕਰ ਦਿੱਤਾ ਹੈ। ਤੇਜ਼ ਧੂੜ ਭਰੀ ਹਨੇਰੀ ਕਾਰਨ ਧੂੜ ਘਰਾਂ ਵਿੱਚ ਦਾਖਲ ਹੋ ਗਈ ਅਤੇ ਕਈ ਥਾਵਾਂ ‘ਤੇ ਬੋਰਡ, ਹੋਰਡਿੰਗ ਅਤੇ ਦਰੱਖਤਾਂ ਦੀਆਂ ਟਾਹਣੀਆਂ ਡਿੱਗ ਗਈਆਂ।

ਮੌਸਮ ਵਿਭਾਗ ਅਨੁਸਾਰ ਸਵੇਰੇ 11 ਵਜੇ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਤਾਪਮਾਨ (temprature) ਜੋ ਲਗਭਗ 30 ਡਿਗਰੀ ਸੀ, ਇਸ 15 ਮਿੰਟ ਦੀ ਬਾਰਿਸ਼ ਤੋਂ ਬਾਅਦ ਪੌਣੇ ਬਾਰਾਂ ਵਜੇ 8 ਡਿਗਰੀ ਘੱਟ ਕੇ 22 ਡਿਗਰੀ ਹੋ ਗਿਆ। ਮੀਂਹ (rain) ਰੁਕਣ ਤੋਂ ਬਾਅਦ, ਪੌਣੇ ਘੰਟੇ ਦੇ ਅੰਦਰ-ਅੰਦਰ ਪਾਰਾ 23 ਡਿਗਰੀ ਤੱਕ ਡਿੱਗ ਗਿਆ।

Read More: Punjab Weather: ਪੰਜਾਬ ‘ਚ ਅਗਲੇ 3 ਦਿਨ ਵਧੇਗੀ ਗਰਮੀ, ਮੌਸਮ ਨੂੰ ਲੈ ਕੇ ਅਲਰਟ ਜਾਰੀ

Scroll to Top