ਅਨੰਤ ਅੰਬਾਨੀ ਨੇ 170 ਕਿਲੋਮੀਟਰ ਲੰਬੀ ਪਦਯਾਤਰਾ ਕੀਤੀ ਪੂਰੀ

6 ਅਪ੍ਰੈਲ 2025: ਰਿਲਾਇੰਸ ਇੰਡਸਟਰੀਜ਼ (Reliance Industries Limited) ਲਿਮਟਿਡ (RIL) ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ 9Anant Ambani) ਨੇ ਐਤਵਾਰ ਨੂੰ ਆਪਣੀ 170 ਕਿਲੋਮੀਟਰ ਲੰਬੀ ਪੈਦਲ ਯਾਤਰਾ ਪੂਰੀ ਕੀਤੀ। ਅਨੰਤ ਸਵੇਰੇ ਜਲਦੀ ਸ਼੍ਰੀ ਦਵਾਰਕਾਧੀਸ਼ ਮੰਦਰ ਪਹੁੰਚ ਗਿਆ।ਆਪਣੀ ਫੇਰੀ ਦੇ ਅੰਤ ‘ਤੇ, ਅਨੰਤ ਅੰਬਾਨੀ ਨੇ ਭਗਵਾਨ ਦਵਾਰਕਾਧੀਸ਼ ਦਾ ਧੰਨਵਾਦ ਕੀਤਾ। ਉਸਨੇ ਕਿਹਾ, ‘ਇਹ ਮੇਰੀ ਆਪਣੀ ਅਧਿਆਤਮਿਕ ਯਾਤਰਾ ਹੈ।’ ਮੈਂ ਇਸਨੂੰ ਪਰਮਾਤਮਾ ਦੇ ਨਾਮ ਤੇ ਸ਼ੁਰੂ ਕੀਤਾ ਹੈ ਅਤੇ ਇਸਨੂੰ ਉਸਦੇ ਨਾਮ ਤੇ ਹੀ ਖਤਮ ਕਰਾਂਗਾ। ਮੈਂ ਭਗਵਾਨ ਦਵਾਰਕਾਧੀਸ਼ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।

ਅਨੰਤ ਅੰਬਾਨੀ (Anant Ambani) ਦਾ ਜਨਮਦਿਨ 10 ਅਪ੍ਰੈਲ ਨੂੰ ਹੈ। ਅਨੰਤ ਆਪਣਾ 30ਵਾਂ ਜਨਮਦਿਨ ਦਵਾਰਕਾ ਵਿੱਚ ਹੀ ਮਨਾਉਣਗੇ। ਅਨੰਤ ਨੇ ਆਪਣੀ ਯਾਤਰਾ 28 ਮਾਰਚ ਨੂੰ ਜਾਮਨਗਰ ਦੇ ਮੋਤੀ ਖਾਵੜੀ ਤੋਂ ਸ਼ੁਰੂ ਕੀਤੀ ਸੀ।ਅਨੰਤ ਜ਼ਿਆਦਾਤਰ ਰਾਤ ਨੂੰ ਯਾਤਰਾ ਕਰਦੇ ਸਨ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਅਤੇ ਸੁਰੱਖਿਆ ਕਾਰਨ ਹੋਣ ਵਾਲੀਆਂ ਮੁਸ਼ਕਲਾਂ ਤੋਂ ਬਚਾਇਆ ਜਾ ਸਕੇ।ਪਦਯਾਤਰਾ ਦੇ ਆਖਰੀ ਦਿਨ, ਅਨੰਤ ਅੰਬਾਨੀ ਨਾਲ ਉਨ੍ਹਾਂ ਦੀ ਪਤਨੀ ਰਾਧਿਕਾ ਮਰਚੈਂਟ ਅਤੇ ਮਾਂ ਨੀਤਾ ਅੰਬਾਨੀ ਵੀ ਸ਼ਾਮਲ ਹੋਏ।

Read More: ਪੈਦਲ ਯਾਤਰਾ ‘ਤੇ ਨਿਕਲੇ ਅਨੰਤ ਅੰਬਾਨੀ, ਹੁਣ ਤੱਕ 140 ਕਿਲੋਮੀਟਰ ਤੱਕ ਤੁਰੇ

Scroll to Top