ਚੰਡੀਗੜ੍ਹ, 04 ਅਪ੍ਰੈਲ 2025: PSEB 8th class Result: ਪੰਜਾਬ ਸਿੱਖਿਆ ਬੋਰਡ ਨੇ ਅੱਜ ਅੱਠਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਪ੍ਰੀਖਿਆ ਦੇਣ ਤੋਂ ਬਾਅਦ ਵਿਦਿਆਰਥੀ ਅੱਜ ਆਪਣੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਲੁਧਿਆਣਾ ਦੀ ਰਿਸ਼ਿਕਾ ਨੇ ਜ਼ਿਲ੍ਹੇ ਵਿੱਚ ਟਾਪ ਕੀਤਾ ਹੈ। ਰਿਸ਼ਿਕਾ ਨੇ 99.50 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਰਿਸ਼ਿਕਾ ਸਰਕਾਰੀ ਸਕੂਲ ਲੜਕੀਆਂ ਰਾਮਗੜ੍ਹ ਸਮਰਾਲਾ ਰੋਡ ਦੀ ਵਿਦਿਆਰਥਣ ਹੈ।
ਵਿਦਿਆਰਥਣ ਰਿਸ਼ਿਕਾ ਨੇ 600 ‘ਚੋਂ 597 ਅੰਕ ਹਾਸਲ ਕੀਤੇ ਹਨ। ਰਿਸ਼ਿਕਾ ਪੰਜਾਬ ‘ਚੋਂ 15ਵੇਂ ਸਥਾਨ ‘ਤੇ ਆਈ ਹੈ। ਰਿਸ਼ਿਕਾ ਦਾ ਪਰਿਵਾਰ ਮੈਰਿਟ ਸੂਚੀ ‘ਚ ਆਉਣ’ ਤੇ ਬਹੁਤ ਖੁਸ਼ ਹੈ। ਇਸਦੇ ਨਾਲ ਹੀ ਸਕੂਲ ਦੇ ਅਧਿਆਪਕਾਂ ਨੇ ਰਿਸ਼ਿਕਾ ਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ।
ਇਸੇ ਤਰ੍ਹਾਂ ਰੰਜਨ ਕੁਮਾਰ ਜ਼ਿਲ੍ਹੇ ‘ਚੋਂ ਦੂਜੇ ਸਥਾਨ ‘ਤੇ ਆਇਆ ਹੈ। ਰੰਜਨ ਐਸ.ਜੀ.ਡੀ.ਗਰਮਾਰ ਸੀਨੀਅਰ ਸੈਕੰਡਰੀ ਸਕੂਲ ਢੰਡਾਰੀ ਕਲਾਂ ਦਾ ਵਿਦਿਆਰਥੀ ਹੈ। ਰੰਜਨ ਨੇ 600 ‘ਚੋਂ 595 ਅੰਕ ਪ੍ਰਾਪਤ ਕੀਤੇ ਹਨ।
Read More: SSC Answer Key: ਐੱਸ.ਐੱਸ.ਸੀ ਦੇ JHT ਪ੍ਰੀਖਿਆ 2024 ਦੇ ਪੇਪਰ-1 ਦਾ ਨਤੀਜਾ ਐਲਾਨਿਆ