ਚੰਡੀਗੜ੍ਹ, 03 ਅਪ੍ਰੈਲ 2025: RCB ਬਨਾਮ GT: ਬੁੱਧਵਾਰ ਨੂੰ ਆਈਪੀਐਲ 2025 ‘ਚ ਰਾਇਲ ਚੈਲੇਂਜਰਜ਼ ਬੰਗਲੁਰੂ ਨੂੰ ਗੁਜਰਾਤ ਟਾਈਟਨਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਇਸ ਸੀਜ਼ਨ ‘ਚ ਬੰਗਲੁਰੂ ਦੀ ਪਹਿਲੀ ਹਾਰ ਹੈ। ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਇਸ ਮੈਚ (RCB vs GT) ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਆਰਸੀਬੀ ਨੇ 20 ਓਵਰਾਂ ‘ਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 169 ਦੌੜਾਂ ਬਣਾਈਆਂ। ਜਵਾਬ ‘ਚ ਗੁਜਰਾਤ ਨੇ 17.5 ਓਵਰਾਂ ‘ਚ ਦੋ ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ। ਹਾਰ ਤੋਂ ਬਾਅਦ ਕਪਤਾਨ ਰਜਤ ਪਾਟੀਦਾਰ ਨੇ ਹਾਰ ਦਾ ਕਾਰਨ ਦੱਸਿਆ ਹੈ। ਉਨ੍ਹਾਂ ਨੇ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ‘ਤੇ ਨੂੰ ਝਾੜ ਪਾਈ ਹੈ |
ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ‘ਚ ਮੁਹੰਮਦ ਸਿਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਸਿਰਾਜ ਨੇ ਆਪਣੇ ਦੂਜੇ ਓਵਰ ‘ਚ ਦੇਵਦੱਤ ਪਡਿੱਕਲ ਨੂੰ ਬੋਲਡ ਕੀਤਾ। ਫਿਰ ਸਿਰਾਜ ਨੇ ਪੰਜਵੇਂ ਓਵਰ ‘ਚ ਫਿਲ ਸਾਲਟ ਨੂੰ ਬੋਲਡ ਕੀਤਾ। ਸਿਰਾਜ ਨੇ ਆਪਣਾ ਸਪੈੱਲ 19 ਦੌੜਾਂ ਦੇ ਕੇ 3 ਵਿਕਟਾਂ ਨਾਲ ਪੂਰਾ ਕੀਤਾ। ਸ਼ਾਨਦਾਰ ਪ੍ਰਦਰਸ਼ਨ ਲਈ ਸਿਰਜ ਨੂੰ ‘ਮੈਨ ਆਫ ਦ ਮੈਚ’ ਚੁਣਿਆ ਗਿਆ |
ਕਪਤਾਨ ਰਜਤ ਪਾਟੀਦਾਰ ਨੇ ਮੰਨਿਆ ਕਿ ਸ਼ੁਰੂਆਤ (RCB vs GT) ‘ਚ ਬਹੁਤ ਜ਼ਿਆਦਾ ਵਿਕਟਾਂ ਗੁਆਉਣ ਕਾਰਨ ਉਨ੍ਹਾਂ ਦੀ ਟੀਮ ਨੂੰ ਨੁਕਸਾਨ ਹੋਇਆ। ਇੱਕ ਸਮੇਂ ਆਰਸੀਬੀ ਦੀਆਂ ਚਾਰ ਵਿਕਟਾਂ 42 ਦੌੜਾਂ ‘ਤੇ ਡਿੱਗ ਗਈਆਂ ਸਨ ਪਰ ਲਿਵਿੰਗਸਟੋਨ ਨੇ 40 ਗੇਂਦਾਂ ‘ਤੇ ਪੰਜ ਛੱਕਿਆਂ ਅਤੇ ਇੱਕ ਚੌਕੇ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜਿਤੇਸ਼ ਸ਼ਰਮਾ (33) ਨਾਲ ਪੰਜਵੀਂ ਵਿਕਟ ਲਈ 52 ਅਤੇ ਟਿਮ ਡੇਵਿਡ (32) ਨਾਲ ਸੱਤਵੀਂ ਵਿਕਟ ਲਈ 46 ਦੌੜਾਂ ਦੀ ਸਾਂਝੇਦਾਰੀ ਕਰਕੇ ਆਰਸੀਬੀ ਦਾ ਸਕੋਰ ਅੱਠ ਵਿਕਟਾਂ ‘ਤੇ 169 ਦੌੜਾਂ ਤੱਕ ਪਹੁੰਚਾਇਆ।
ਜਵਾਬ ‘ਚ ਟਾਈਟਨਜ਼ ਨੇ ਜੋਸ ਬਟਲਰ ਦੇ 39 ਗੇਂਦਾਂ ‘ਚ ਛੇ ਛੱਕਿਆਂ ਅਤੇ ਪੰਜ ਚੌਕਿਆਂ ਦੀ ਮਦਦ ਨਾਲ ਨਾਬਾਦ 73 ਦੌੜਾਂ, ਓਪਨਰ ਸਾਈ ਸੁਦਰਸ਼ਨ (49) ਨਾਲ ਦੂਜੀ ਵਿਕਟ ਲਈ ਉਸਦੀ 75 ਦੌੜਾਂ ਦੀ ਸਾਂਝੇਦਾਰੀ ਅਤੇ ਸ਼ੇਰਫੇਨ ਰਦਰਫੋਰਡ (18 ਗੇਂਦਾਂ ‘ਚ 30 ਨਾਬਾਦ, ਤਿੰਨ ਛੱਕੇ, ਇੱਕ ਚੌਕਾ) ਨਾਲ ਤੀਜੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ 17.5 ਓਵਰਾਂ ‘ਚ 2 ਵਿਕਟਾਂ ‘ਤੇ 170 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕੀਤੀ।
Read More: RCB ਬਨਾਮ GT: ਆਈਪੀਐਲ 2025 ‘ਚ ਅੱਜ ਰਾਇਲ ਚੈਲੇਂਜਰਜ਼ ਬੰਗਲੁਰੂ ਦਾ ਗੁਜਰਾਤ ਟਾਈਟਨਜ਼ ਨਾਲ ਮੁਕਾਬਲਾ