17 ਮਾਰਚ 2025: ਅੱਜ ਸਵੇਰੇ ਇੱਕ ਵਾਰ ਫਿਰ ਧਰਤੀ (earth) ਕੰਬ ਗਈ, ਜਦੋਂ ਭਾਰਤ ਦੇ ਗੁਆਂਢੀ ਦੇਸ਼ ਚੀਨ ਅਤੇ ਅਫਰੀਕੀ (africa) ਦੇਸ਼ ਇਥੋਪੀਆ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚੀਨ ਵਿੱਚ ਸਵੇਰੇ ਭੂਚਾਲ(earthquake) ਆਇਆ, ਜਦੋਂ ਕਿ ਇਥੋਪੀਆ ਵਿੱਚ ਦੇਰ ਰਾਤ ਤੋਂ ਲਗਾਤਾਰ ਭੂਚਾਲ ਦੇ ਝਟਕੇ ਦਰਜ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ ਨੂੰ ਵੱਖ-ਵੱਖ ਮਾਪਿਆ ਗਿਆ ਹੈ, ਹਾਲਾਂਕਿ ਹੁਣ ਤੱਕ ਕਿਸੇ ਵੀ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਚੀਨ ਵਿੱਚ 4.1 ਤੀਬਰਤਾ ਦਾ ਭੂਚਾਲ
ਇਹ ਭੂਚਾਲ ਚੀਨ (earthquake china) ‘ਚ ਸਵੇਰੇ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.1 ਦਰਜ ਕੀਤੀ ਗਈ। ਇਸ ਦਾ ਕੇਂਦਰ ਕਿੰਗਹਾਈ ਸ਼ਹਿਰ ਦੇ ਨੇੜੇ ਧਰਤੀ ਤੋਂ 10 ਕਿਲੋਮੀਟਰ ਹੇਠਾਂ ਪਾਇਆ ਗਿਆ। ਭੂਚਾਲ ਦੇ ਹਲਕੇ ਝਟਕਿਆਂ ਦੇ ਬਾਵਜੂਦ ਸਥਾਨਕ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਗਿਆ।
ਇਥੋਪੀਆ ਵਿੱਚ ਦੇਰ ਰਾਤ ਤੋਂ ਲਗਾਤਾਰ ਭੂਚਾਲ ਦੇ ਝਟਕੇ
ਇਥੋਪੀਆ ਵਿੱਚ ਪਹਿਲਾ ਭੂਚਾਲ ਸਵੇਰੇ 12:23 ਵਜੇ ਦਰਜ ਕੀਤਾ ਗਿਆ ਸੀ, ਜਿਸਦੀ ਤੀਬਰਤਾ 5.5 ਸੀ। ਇਸ ਤੋਂ ਬਾਅਦ 4.3 ਅਤੇ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ। ਲਗਾਤਾਰ ਝਟਕਿਆਂ ਕਾਰਨ ਸਥਾਨਕ ਲੋਕ ਘਬਰਾਏ ਹੋਏ ਹਨ ਅਤੇ ਕੁਝ ਇਲਾਕਿਆਂ ‘ਚ ਹਫੜਾ-ਦਫੜੀ ਦਾ ਮਾਹੌਲ ਦੇਖਣ ਨੂੰ ਮਿਲਿਆ।
Read More: Earthquake: ਭਾਰਤ ਸਮੇਤ 4 ਗੁਆਂਢੀ ਦੇਸ਼ਾਂ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ