SSC GD Constable Result

SSC GD Constable Result: ਐੱਸ.ਐੱਸ.ਸੀ ਜੀਡੀ ਕਾਂਸਟੇਬਲ 2025 ਪ੍ਰੀਖਿਆ ਦਾ ਨਤੀਜਾ ਇੰਝ ਕਰੋ ਚੈੱਕ

ਚੰਡੀਗੜ੍ਹ, 15 ਮਾਰਚ 2025: SSC GD Constable Result 2025: ਐੱਸ.ਐੱਸ.ਸੀ ਜੀਡੀ ਕਾਂਸਟੇਬਲ ਦੀ ਲਿਖਤੀ ਪ੍ਰੀਖਿਆ 4 ਫਰਵਰੀ ਤੋਂ 25 ਫਰਵਰੀ, 2025 ਤੱਕ ਲਈ ਗਈ ਸੀ, ਜਿਸ ‘ਚ ਹਜ਼ਾਰਾਂ ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਹੁਣ ਉਮੀਦਵਾਰ ਆਪਣੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸਟਾਫ ਸਿਲੈਕਸ਼ਨ ਕਮਿਸ਼ਨ ਨੇ ਅਜੇ ਤੱਕ ਅਧਿਕਾਰਤ ਤੌਰ ‘ਤੇ SSC GD ਕਾਂਸਟੇਬਲ ਪ੍ਰੀਖਿਆ 2025 ਦੇ ਨਤੀਜੇ ਦਾ ਐਲਾਨ ਨਹੀਂ ਕੀਤਾ ਹੈ, ਹਾਲਾਂਕਿ ਕਿ ਇਸ ਪ੍ਰੀਖਿਆ ਦਾ ਨਤੀਜਾ ਜਲਦ ਜਾਰੀ ਹੋਵੇਗਾ। ਨਤੀਜਾ ਜਾਰੀ ਹੋਣ ਤੋਂ ਬਾਅਦ, ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਨਤੀਜਾ ਦੇਖ ਸਕਣਗੇ।

ਇਹ ਪ੍ਰੀਖਿਆ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs), SSF, ਅਸਾਮ ਰਾਈਫਲਜ਼ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ‘ਚ ਭਰਤੀ ਲਈ ਲਈ ਗਈ ਸੀ।

SSC GD ਪ੍ਰੀਖਿਆ ਪੈਟਰਨ

ਐਸਐਸਸੀ ਜੀਡੀ ਕਾਂਸਟੇਬਲ ਦੀ ਲਿਖਤੀ ਪ੍ਰੀਖਿਆ ਕੰਪਿਊਟਰ ਅਧਾਰਤ (CBT) ਸੀ, ਜਿਸ ‘ਚ ਹਰੇਕ ਸਵਾਲ 2 ਅੰਕਾਂ ਦਾ ਸੀ, ਜਿਸ ਨਾਲ ਪੇਪਰ ਦੇ ਕੁੱਲ ਅੰਕ 160 ਬਣਦੇ ਸਨ। ਪ੍ਰੀਖਿਆ ਦਾ ਕੁੱਲ ਸਮਾਂ 60 ਮਿੰਟ ਸੀ। ਕਮਿਸ਼ਨ ਨੇ 4 ਮਾਰਚ, 2025 ਨੂੰ ਆਰਜ਼ੀ ਉੱਤਰ ਕਾਪੀ ਜਾਰੀ ਕੀਤੀ ਸੀ ਅਤੇ ਇਤਰਾਜ਼ ਦਾਇਰ ਕਰਨ ਦੀ ਵਿੰਡੋ 9 ਮਾਰਚ, 2025 ਨੂੰ ਬੰਦ ਕਰ ਦਿੱਤੀ ਸੀ।

ਇਹ ਪ੍ਰੀਖਿਆ ਅੰਗਰੇਜ਼ੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਕੋਂਕਣੀ, ਮਲਿਆਲਮ, ਮਨੀਪੁਰੀ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ ਅਤੇ ਉਰਦੂ ਅਤੇ ਹਿੰਦੀ ਸਮੇਤ 13 ਖੇਤਰੀ ਭਾਸ਼ਾਵਾਂ ‘ਚ ਕਰਵਾਈ ਗਈ ਸੀ |

SSC GD ਲਈ ਚੋਣ ਪ੍ਰਕਿਰਿਆ

SSC GD ਕਾਂਸਟੇਬਲ ਭਰਤੀ 2025 ਤਹਿਤ ਕੁੱਲ 39,481 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਨਤੀਜਾ ਘੋਸ਼ਿਤ ਹੋਣ ਤੋਂ ਬਾਅਦ, ਚੁਣੇ ਗਏ ਉਮੀਦਵਾਰਾਂ ਨੂੰ ਅਗਲੇ ਪੜਾਅ ਯਾਨੀ ਸਰੀਰਕ ਕੁਸ਼ਲਤਾ ਟੈਸਟ (PET) ਅਤੇ ਸਰੀਰਕ ਮਿਆਰ ਟੈਸਟ (PST) ਲਈ ਬੁਲਾਇਆ ਜਾਵੇਗਾ।

ਇਹ ਪ੍ਰੀਖਿਆਵਾਂ CAPF, SSF ਅਤੇ ਅਸਾਮ ਰਾਈਫਲਜ਼ ਵਿੱਚ ਭਰਤੀ ਲਈ ਲਾਜ਼ਮੀ ਪੜਾਅ ਹਨ। ਇਸ ਵਿੱਚ, ਉਮੀਦਵਾਰਾਂ ਦੀ ਉਚਾਈ, ਭਾਰ, ਦੌੜ, ਲੰਬੀ ਛਾਲ ਅਤੇ ਹੋਰ ਸਰੀਰਕ ਮਾਪਦੰਡਾਂ ਦੀ ਜਾਂਚ ਕੀਤੀ ਜਾਵੇਗੀ। PET/PST ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਅੰਤਿਮ ਮੈਡੀਕਲ ਟੈਸਟ ਅਤੇ ਦਸਤਾਵੇਜ਼ ਤਸਦੀਕ (DV) ਲਈ ਬੁਲਾਇਆ ਜਾਵੇਗਾ।

ਐਸਐਸਸੀ ਜੀਡੀ ਕਾਂਸਟੇਬਲ ਦਾ ਨਤੀਜਾ ਇੰਝ ਕਰੋ ਚੈੱਕ

ਸਭ ਤੋਂ ਪਹਿਲਾਂ ਤੁਸੀਂ ਅਧਿਕਾਰਤ ਵੈੱਬਸਾਈਟ ssc.gov.in ‘ਤੇ ਜਾਓ।
ਹੁਣ ਹੋਮ ਪੇਜ ‘ਤੇ ਉਪਲਬਧ “ਨਤੀਜਾ” ਭਾਗ ‘ਤੇ ਕਲਿੱਕ ਕਰੋ।
“ਕਾਂਸਟੇਬਲ (ਜੀਡੀ) ਪ੍ਰੀਖਿਆ 2025” ਲਿੰਕ ‘ਤੇ ਕਲਿੱਕ ਕਰੋ।
ਚੁਣੇ ਗਏ ਉਮੀਦਵਾਰਾਂ ਦੇ ਰੋਲ ਨੰਬਰਾਂ ਵਾਲੀ ਇੱਕ PDF ਫਾਈਲ ਖੁੱਲ੍ਹੇਗੀ।
ਉਮੀਦਵਾਰ Ctrl+F ਦਬਾ ਕੇ ਆਪਣਾ ਰੋਲ ਨੰਬਰ ਜਾਂ ਨਾਮ ਖੋਜ ਸਕਦੇ ਹਨ।
ਨਤੀਜਾ ਡਾਊਨਲੋਡ ਕਰੋ ਅਤੇ ਭਵਿੱਖ ਦੇ ਹਵਾਲੇ ਲਈ ਇੱਕ ਪ੍ਰਿੰਟਆਊਟ ਜਰੂਰ ਲਓ।

Read More: SSC Answer Key: ਐੱਸ.ਐੱਸ.ਸੀ ਦੇ JHT ਪ੍ਰੀਖਿਆ 2024 ਦੇ ਪੇਪਰ-1 ਦਾ ਨਤੀਜਾ ਐਲਾਨਿਆ

Scroll to Top