ਚੰਡੀਗੜ੍ਹ, 11 ਮਾਰਚ 2025: Indian Army Recruitment 2025: ਭਾਰਤੀ ਫੌਜ ਸੇਵਾ ਕਰਨ ਵਾਲੇ ਨੌਜਵਾਨਾਂ ਲਈ ਅਹਿਮ ਖ਼ਬਰ ਹੈ | ਭਾਰਤੀ ਫੌਜ ਦੀ ਭਰਤੀ ਲਈ ਔਨਲਾਈਨ ਰਜਿਸਟ੍ਰੇਸ਼ਨ 12 ਮਾਰਚ 2025 ਤੋਂ ਸ਼ੁਰੂ ਹੋਵੇਗੀ ਅਤੇ 10 ਅਪ੍ਰੈਲ 2025 ਤੱਕ ਚੱਲੇਗੀ । ਇਹ ਭਰਤੀ ਪ੍ਰਕਿਰਿਆ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਸਾਰੇ ਯੋਗ ਅਣਵਿਆਹੇ ਨੌਜਵਾਨਾਂ ਮੁੰਡੇ-ਕੁੜੀਆਂ ਮਹਿਲਾ ਉਮੀਦਵਾਰਾਂ ਲਈ ਹੈ ਜਿਨ੍ਹਾਂ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ ਦੇ ਵਿਚਕਾਰ ਹੈ (ਜਨਮ ਮਿਤੀ 1 ਅਕਤੂਬਰ 2004 ਤੋਂ 1 ਅਪ੍ਰੈਲ 2008 ਦੇ ਵਿਚਕਾਰ ਹੋਣੀ ਚਾਹੀਦੀ ਹੈ)।
ਚਾਹਵਾਨ ਉਮੀਦਵਾਰ joinindianarmy.nic.in ਵੈੱਬਸਾਈਟ ਰਾਹੀਂ ਅਰਜ਼ੀ ਦੇ ਸਕਦੇ ਹਨ। ਉਹ ਅਗਨੀਪਥ ਯੋਜਨਾ ਅਧੀਨ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਕਲਰਕ ਅਤੇ ਸਟੋਰ ਕੀਪਰ ਟੈਕਨੀਕਲ, ਅਗਨੀਵੀਰ ਟੈਕਨੀਕਲ, ਅਗਨੀਵੀਰ ਟਰੇਡਸਮੈਨ (8ਵੀਂ ਅਤੇ 10ਵੀਂ ਪਾਸ) ਅਤੇ ਅਗਨੀਵੀਰ ਮਹਿਲਾ ਮਿਲਟਰੀ ਪੁਲਿਸ (AVWMP – ਸਿਰਫ਼ ਔਰਤਾਂ) ਦੀਆਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ।
ਇਸ ਤੋਂ ਇਲਾਵਾ, ਸੋਲਜਰ ਟੈਕਨੀਕਲ ਨਰਸਿੰਗ ਅਸਿਸਟੈਂਟ, ਸਿਪਾਹੀ ਫਾਰਮਾ, ਧਾਰਮਿਕ ਅਧਿਆਪਕ, ਹਵਲਦਾਰ (ਸਰਵੇਖਣ ਆਟੋਮੇਟਿਡ ਕਾਰਟੋਗ੍ਰਾਫਰ), ਜੇਸੀਓ (ਕੇਟਰਿੰਗ) ਅਤੇ ਹਵਲਦਾਰ ਸਿੱਖਿਆ ਵਰਗੀਆਂ ਨਿਯਮਤ ਸ਼੍ਰੇਣੀਆਂ ਲਈ ਵੀ ਅਪਲਾਈ ਕੀਤਾ ਜਾ ਸਕਦਾ ਹੈ।
ਭਰਤੀ ਫੌਜ (Indian Army) ਲਈ ਪ੍ਰਕਿਰਿਆ:-
ਭਰਤੀ ਪ੍ਰਕਿਰਿਆ ਦਾ ਪਹਿਲਾ ਪੜਾਅ ਔਨਲਾਈਨ ਸਾਂਝਾ ਦਾਖਲਾ ਪ੍ਰੀਖਿਆ (CEE) ਹੋਵੇਗਾ, ਜੋ ਇਸ ਵਾਰ ਪੰਜਾਬੀ ਸਮੇਤ 13 ਭਾਸ਼ਾਵਾਂ ‘ਚ ਲਈ ਜਾ ਰਹੀ ਹੈ। ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਫਿਜ਼ੀਕਲ ਰੈਲੀ ‘ਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਇਸ ਵਾਰ ਰਨ ਟੈਸਟ ਦਾ ਸਮਾਂ ਵਧਾ ਕੇ 6 ਮਿੰਟ 15 ਸਕਿੰਟ ਕਰ ਦਿੱਤਾ ਗਿਆ ਹੈ, ਜਿਸ ਨਾਲ ਉਮੀਦਵਾਰਾਂ ਨੂੰ ਕੁਝ ਰਾਹਤ ਮਿਲੇਗੀ।
ਅਗਨੀਵੀਰ ਕਲਰਕ ਅਤੇ ਸਟੋਰ ਕੀਪਰ ਟੈਕਨੀਕਲ ਸ਼੍ਰੇਣੀ ਲਈ ਟਾਈਪਿੰਗ ਟੈਸਟ ਵੀ ਔਨਲਾਈਨ ਪ੍ਰੀਖਿਆ ਦੌਰਾਨ ਲਿਆ ਜਾਵੇਗਾ, ਜਿਸ ‘ਚ ਅੰਗਰੇਜ਼ੀ ‘ਚ ਘੱਟੋ-ਘੱਟ 30 ਸ਼ਬਦ ਪ੍ਰਤੀ ਮਿੰਟ ਟਾਈਪਿੰਗ ਸਪੀਡ ਹੋਣੀ ਚਾਹੀਦੀ ਹੈ।
ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰਜਿਸਟ੍ਰੇਸ਼ਨ ਤੋਂ ਪਹਿਲਾਂ ਆਪਣਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਕਰਨ ਅਤੇ ਡਿਜੀ ਲਾਕਰ ਖਾਤਾ ਬਣਾਉਣ, ਤਾਂ ਜੋ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨ ‘ਚ ਕੋਈ ਸਮੱਸਿਆ ਨਾ ਆਵੇ।
Read More: Punjab Police Recruitment 2025 : ਪੰਜਾਬ ਪੁਲਿਸ ਕਾਂਸਟੇਬਲ ਭਰਤੀ ਲਈ ਰਜਿਸ਼ਟ੍ਰੇਸ਼ਨ ਸ਼ੁਰੂ, ਇੰਝ ਕਰੋ ਅਪਲਾਈ