8 ਮਾਰਚ 2025: ਫ਼ਤਹਿਗੜ੍ਹ ਸਾਹਿਬ (fatehgarh sahib) ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ (Sri Guru Granth Sahib World University) ਵਿੱਚ ਸਲਾਨਾ ਡਿਗਰੀ ਵੰਡ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria) ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ।
ਉਥੇ ਹੀ ਰਾਜਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਯੂਨੀਵਰਸਿਟੀ ਦਾ ਨਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੈ ਅਤੇ ਗੁਰੂ (guru) ਦੀ ਸਿੱਖਿਆ ਦੇ ਨਾਂ ਤੇ ਹੀ ਆਪਣਾ ਦੇਸ਼ ਬਚਿਆ ਹੋਇਆ ਹੈ ਅਤੇ ਜਿਨ੍ਹਾਂ ਬੱਚਿਆਂ ਨੇ ਇਥੋਂ ਸਿੱਖਿਆ (education) ਹਾਸਿਲ ਕੀਤੀ ਹੈ ਇਹ ਉਹਨਾਂ ਨੇ ਵੀ ਸਮਝਿਆ ਹੋਵੇਗਾ ਕਿ ਸਹੀ ਸਿੱਖਿਆ (education) ਹਾਸਿਲ ਕੀਤੀ ਹੈ ਅੱਜ ਉਹਨਾਂ ਨੂੰ ਡਿਗਰੀਆਂ ਮਿਲਿਆ ਹਨ ਕਈਆਂ ਨੇ ਮੈਡਲ (medal) ਹਾਸਿਲ ਕੀਤੇ ਹੈ ਸਭ ਨੂੰ ਵਧਾਈਆਂ।
ਨਸ਼ੇ ਦੇ ਮੁੱਦੇ ਤੇ ਬੋਲਦਿਆਂ ਰਾਜਪਾਲ (governer) ਨੇ ਕਿਹਾ ਕਿ ਨਸ਼ਾ ਇਕ ਅਟੈਕ ਦੀ ਤਰ੍ਹਾਂ ਹੋ ਰਿਹਾ ਹੈ ਸਰਕਾਰ ਕੇਸ ਵੀ ਕਰ ਰਹੀ ਹੈ ਫੜ ਵੀ ਰਹੀ ਹੈ ਇਸ ਲਈ ਸਮਾਜ ਨੂੰ ਵੀ ਅੱਗੇ ਆਣਾ ਪਵੇਗਾ, ਕਾਨੂੰਨ ਨਾਲ ਇਸ ਤੋਂ ਕੰਟਰੋਲ (control) ਨਹੀਂ ਹੋ ਸਕਦਾ ਪੂਰੇ ਸਮਾਜ ਨੂੰ ਇਕੱਠੇ ਹੋ ਇਸ ਨੂੰ ਖ਼ਤਮ ਕਰਨਾ ਪਵੇਗਾ। ਉੱਥੇ ਹੀ ਕਿਸਾਨਾਂ ਤੇ ਬੋਲਦਿਆਂ ਰਾਜਪਾਲ ਦਾ ਕਹਿਣਾ ਸੀ ਕਿ ਹਰ ਸਮੱਸਿਆ ਦਾ ਹੱਲ ਹੈ ਗੱਲਬਾਤ ਨਾਲ ਇਕ ਬਾਰ ਵਿੱਚ ਨਹੀਂ ਹੋਵੇਗਾ ਦਸ ਬਾਰ ਚ ਹੋ ਜਾਵੇਗਾ ਆਪਣੀ ਗੱਲ ਕਹੋ ਵੀ ਅਤੇ ਦੂਸਰੇ ਦੀ ਸੁਣੋ ਵੀ ਇੱਛਾ ਹੋਵ ਤਾਂ ਸਬ ਸਮੱਸਿਆ ਦਾ ਹੱਲ ਹੈ।
Read More: ਪੰਜਾਬ ਰਾਜਪਾਲ ਦੀ ਚਿਤਾਵਨੀ ‘ਤੇ ‘ਆਪ’ MLA ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ ਆਪਣੀ ਪ੍ਰਤੀਕਿਰਿਆ