Bandaru Dattatreya

ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਪੂਰਾ ਕਰਵਾਉਣ ਲਈ ਹਰਿਆਣਾ ਸਰਕਾਰ ਵਚਨਬੱਧ: ਹਰਿਆਣਾ ਰਾਜਪਾਲ

ਚੰਡੀਗੜ੍ਹ, 7 ਮਾਰਚ 2025: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ (Bandaru Dattatreya) ਨੇ ਅੱਜ ਯਮੁਨਾ ਨਦੀ ਦੇ ਉੱਪਰੀ ਇਲਾਕਿਆਂ ‘ਚ ਪ੍ਰਮੁੱਖ ਬੰਨ੍ਹਾਂ ਦੇ ਨਿਰਮਾਣ ਰਾਹੀਂ ਹਰਿਆਣਾ ਵਾਸੀਆਂ ਲਈ ਲਗਾਤਾਰ ਜਲ ਸਪਲਾਈ ਯਕੀਨੀ ਕਰਨ ਲਈ ਚਲਾਏ ਜਾ ਰਹੇ ਯਤਨਾਂ ‘ਤੇ ਬਾਰੇ ਜਾਣਕਾਰੀ ਸਾਂਝੀ ਕੀਤੀ |

ਹਰਿਆਣਾ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਸਦਨ ਹਰਿਆਣਾ ਦੇ ਰਾਜਪਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਯਮੁਨਾ ਅਤੇ ਉਸ ਦੀ ਸਹਾਇਕ ਨਦੀਆਂ-ਗਿਰੀ ਅਤੇ ਟੋਂਸ ਨਾਲ ਸੂਬੇ ਨੂੰ ਪਾਣੀ ਦੀ ਸਪਲਾਈ ਯਕੀਨੀ ਕਰਨ ਦੇ ਲਈ ਰੇਣੂਕਾ, ਕਿਸ਼ਾਊ ਅਤੇ ਲਖਵਾੜ ਵਿਆਸੀ ਬੰਨ੍ਹਾਂ ਦੇ ਨਿਰਮਾਣ ਲਈ ਤੇਜੀ ਨਾਲ ਕੰਮ ਕਰ ਰਹੀ ਹੈ। ਇੰਨ੍ਹਾਂ ਬੰਨ੍ਹਾਂ ਦੇ ਪੂਰਾ ਹੋਣ ‘ਤੇ ਹਰਿਆਣਾ ਨੂੰ ਕੁੱਲ ਪਾਣੀ ਦਾ 47.81 ਫੀਸਦੀ ਪਾਣੀ ਮਿਲੇਗਾ।

ਇਸ ਮੌਕੇ ਰਾਜਪਾਲ ਨੇ ਕਿਹਾ ਕਿ ਆਦਿਬਦਰੀ ਬੰਨ੍ਹ ਦੇ ਨਿਰਮਾਣ ਤਹਿਤ ਹਿਮਾਚਲ ਪ੍ਰਦੇਸ਼ ਸਰਕਾਰ ਦੇ ਨਾਲ ਸਮਝੌਤਾ ਕੀਤਾ ਹੈ। ਹਿਮਾਚਲ ਸਰਕਾਰ ਵੱਲੋਂ ਬਣਾਏ ਜਾ ਰਹੇ ਇਸ ਬੰਨ੍ਹ ਦੇ ਜੂਨ 2027 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਹਰਿਆਣਾ ਲਈ ਪਾਣੀ ਦੀ ਉਪਲਬੱਧਤਾ ਹੋਰ ਮਜਬੂਤ ਹੋਵੇਗੀ।

ਬੰਡਾਰੂ ਦੱਤਾਤ੍ਰੇਯ (Bandaru Dattatreya) ਨੇ ਕਿਹਾ ਕਿ ਸਰਕਾਰ ਰਾਵੀ-ਬਿਆਸ ਨਦੀਆਂ ਦੇ ਪਾਣੀ ਦਾ ਸਾਡਾ ਬਣਦਾ ਹਿੱਸਾ ਲੈਣ ਲਈ ਅਤੇ ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਪੂਰਾ ਕਰਵਾਉਣ ਲਈ ਵਚਨਬੱਧ ਹਾਂ।

ਰਾਜਪਾਲ ਨੇ ਕਿਹਾ ਕਿ ਤਲਾਬਾਂ ਦੇ ਮੁੜ ਨਿਰਮਾਣ ਅਤੇ ਦਿੱਖ ਬਦਲਣ ਦੇ ਨਾਲ-ਨਾਲ ਗੰਦੇ ਪਾਣੀ ਦੇ ਉਪਚਾਰ ਅਤੇ ਪ੍ਰਬੰਧਨ ਦੇ ਉਦੇਸ਼ ਨਾਲ ਹਰਿਆਣਾ ਤਾਲਾਬ ਅਤੇ ਵੇਸਟ ਜਲ ਪ੍ਰਬੰਧਨ ਅਥਾਰਿਟੀ ਦਾ ਗਠਨ ਕੀਤਾ ਹੈ। ਅਮ੍ਰਿੰਤ ਸਰੋਵਰ ਮਿਸ਼ਨ ਦੇ ਤਹਿਤ 2,215 ਤਾਲਾਬਾਂ ਦੇ ਮੁੜ ਨਿਰਮਾਣ ਦਾ ਕੰਮ ਪੂਰਾ ਹੋ ਚੁੱਕਾ ਹੈ।

Read More: ਮਹਾਂਸ਼ਿਵਰਾਤਰੀ ਮੌਕੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਆਪਣੇ ਪਰਿਵਾਰ ਨਾਲ ਮੰਦਰ ‘ਚ ਕੀਤੀ ਪੂਜਾ

Scroll to Top