ਮੁਹੰਮਦ ਸ਼ਮੀ

ਰਮਜ਼ਾਨ ‘ਚ ਮੁਹੰਮਦ ਸ਼ਮੀ ਦੇ ਰੋਜਾ ਨਾ ਰੱਖਣ ‘ਤੇ ਕਾਂਗਰਸ ਆਗੂ ਸ਼ਮਾ ਮੁਹੰਮਦ ਨੇ ਦਿੱਤੀ ਪ੍ਰਤੀਕਿਰਿਆ

ਚੰਡੀਗੜ੍ਹ, 07 ਫਰਵਰੀ 2025: ਇਨ੍ਹੀਂ ਦਿਨੀਂ ਰਮਜ਼ਾਨ (Ramadan) ਦਾ ਮਹੀਨਾ ਚੱਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਦੁਬਈ ‘ਚ ਆਈਸੀਸੀ ਚੈਂਪੀਅਨਜ਼ ਟਰਾਫ਼ੀ ਚੱਲ ਰਹੀ ਹੈ, ਜਿਸਦਾ ਖ਼ਿਤਾਬੀ ਮੁਕਾਬਲਾ 9 ਮਾਰਚ ਨੂੰ ਖੇਡਿਆ ਜਾਵੇਗਾ | ਇਸ ਟੂਰਨਾਮੈਂਟ ‘ਚ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Mohammed Shami) ਵੀ ਖੇਡ ਰਿਹਾ ਹੈ, ਜੋ ਖੇਡ ਦੀਆਂ ਜ਼ਰੂਰਤਾਂ ਕਾਰਨ ਮੈਚ ਵਾਲੇ ਦਿਨ ਰੋਜਾ (ਵਰਤ) ਨਹੀਂ ਰੱਖ ਸਕਿਆ।

ਜਦੋਂ ਸ਼ਮੀ ਆਸਟ੍ਰੇਲੀਆ ਵਿਰੁੱਧ ਸੈਮੀਫਾਈਨਲ ‘ਚ ਦੁਬਈ ਦੀ ਇੱਕ ਦੁਪਹਿਰ ਨੂੰ ਗੇਂਦਬਾਜ਼ੀ ਕਰ ਰਿਹਾ ਸੀ, ਤਾਂ ਉਨ੍ਹਾਂ ਨੂੰ ਮੈਦਾਨ ‘ਤੇ ਐਨਰਜੀ ਡਰਿੰਕ ਪੀਂਦੇ ਦੇਖਿਆ ਗਿਆ। ਮੁਹੰਮਦ ਸ਼ਮੀ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ‘ਤੇ ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੌਲਾਨਾ ਸ਼ਹਾਬੁਦੀਨ ਰਜ਼ਵੀ ਬਰੇਲਵੀ ਨੇ ਤੇਜ਼ ਗੇਂਦਬਾਜ਼ ਨੂੰ ਰੋਜ਼ਾ ਨਾ ਰੱਖਣ ਲਈ ਸ਼ਰੀਅਤ ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਹੈ।

ਮੌਲਾਨਾ ਦੇ ਇਸ ਬਿਆਨ ਤੋਂ ਬਾਅਦ ਦੇਸ਼ ਭਰ ਵਿੱਚ ਬਹਿਸ ਸ਼ੁਰੂ ਹੋ ਗਈ ਹੈ ਕਿ ਸ਼ਮੀ ਨੂੰ ਵਰਤ ਰੱਖਣਾ ਚਾਹੀਦਾ ਹੈ ਜਾਂ ਨਹੀਂ। ਹੁਣ ਮੌਲਾਨਾ-ਮੌਲਾਨਿਆਂ ਦੇ ਨਾਲ-ਨਾਲ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਸ ਦੌਰਾਨ ਕਾਂਗਰਸ ਨੇਤਾ ਸ਼ਮਾ ਮੁਹੰਮਦ, ਜਿਨ੍ਹਾਂ ਨੇ ਹਾਲ ਹੀ ‘ਚ ਰੋਹਿਤ ਸ਼ਰਮਾ ਦੀ ਫਿਟਨੈਸ ‘ਤੇ ਸਵਾਲ ਚੁੱਕੇ ਸਨ ਅਤੇ ਉਨ੍ਹਾਂ ਨੂੰ ‘ਮੋਟਾ’ ਕਿਹਾ ਸੀ, ਨੇ ਵੀ ਇਸ ‘ਤੇ ਆਪਣੀ ਰਾਏ ਦਿੱਤੀ ਹੈ।

ਕਾਂਗਰਸ ਆਗੂ ਸ਼ਮਾ ਮੁਹੰਮਦ ਨੇ ਸ਼ਮੀ (Mohammed Shami) ਦੇ ਰਿਜਾ ਨਾ ਰੱਖਣ ਦੇ ਸਵਾਲ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਮਜ਼ਾਨ ਦੌਰਾਨ ਇਸਲਾਮ ‘ਚ ਇਹ ਬਹੁਤ ਮਹੱਤਵਪੂਰਨ ਗੱਲ ਹੈ ਕਿ ਜਦੋਂ ਅਸੀਂ ਯਾਤਰਾ ‘ਤੇ ਹੁੰਦੇ ਹਾਂ, ਤਾਂ ਸਾਨੂੰ ਰੋਜ਼ੇ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ। ..ਤਾਂ ਮੁਹੰਮਦ ਸ਼ਮੀ ਵੀ ਦੌਰੇ ‘ਤੇ ਹਨ ਅਤੇ ਉਹ ਆਪਣੇ ਘਰ ਨਹੀਂ ਹਨ। ਉਹ ਇੱਕ ਅਜਿਹਾ ਖੇਡ ਖੇਡ ਰਿਹਾ ਹੈ ਜਿੱਥੇ ਉਸਨੂੰ ਬਹੁਤ ਪਿਆਸ ਲੱਗ ਸਕਦੀ ਹੈ। ਕੋਈ ਵੀ ਇਸ ਗੱਲ ‘ਤੇ ਜ਼ੋਰ ਨਹੀਂ ਦੇ ਸਕਦਾ ਕਿ ਤੁਹਾਨੂੰ ਖੇਡਦੇ ਸਮੇਂ ਵਰਤ ਰੱਖਣਾ ਚਾਹੀਦਾ ਹੈ… ਤੁਹਾਡੇ ਕਰਮ ਇੱਥੇ ਵਧੇਰੇ ਮਹੱਤਵਪੂਰਨ ਹਨ ਅਤੇ ਇਹ (ਇਸਲਾਮ) ਇੱਕ ਬਹੁਤ ਹੀ ਵਿਗਿਆਨਕ ਧਰਮ ਹੈ।

ਸ਼ਮਾ (Shama Mohammed) ਨੇ ਕਿਹਾ, ‘ਕੁਰਾਨ ਦੀ ਕੋਈ ਵੀ ਸੂਰਤ ਇਹ ਨਹੀਂ ਕਹਿੰਦੀ ਕਿ ਤੁਹਾਨੂੰ ਮੁਆਫ ਨਹੀਂ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਦਾ ਕੰਮ ਇਸ ਤੋਂ ਵੱਧ ਮਹੱਤਵਪੂਰਨ ਹੈ ਅਤੇ ਤੁਹਾਨੂੰ ਇਸਨੂੰ ਇਸ ਤਰ੍ਹਾਂ ਦੇਖਣਾ ਪਵੇਗਾ।’

ਸ਼ਮੀ ‘ਤੇ ਸਵਾਲ ਚੁੱਕਣ ਵਾਲੇ ਇਸ ਮੌਲਾਨਾ ਨੇ ਕਿਹਾ ਕਿ ਉਹ ਸ਼ਮੀ ਨੂੰ ਇਸਲਾਮ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਅਤੇ ਸਲਾਹ ਵੀ ਦਿੰਦਾ ਹੈ। ਕ੍ਰਿਕਟ ਖੇਡੋ, ਸਾਰੇ ਕੰਮ ਕਰੋ, ਪਰ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਵੀ ਪੂਰਾ ਕਰੋ ਜੋ ਅੱਲ੍ਹਾ ਨੇ ਵਿਅਕਤੀ ਨੂੰ ਦਿੱਤੀਆਂ ਹਨ।

Read More: ਰਣਜੀ ਟਰਾਫੀ ‘ਚ ਮੁਹੰਮਦ ਸ਼ਮੀ ਦੀ ਸ਼ਾਨਦਾਰ ਵਾਪਸੀ, 4 ਵਿਕਟਾਂ ਝਟਕੀਆਂ, ਆਸਟ੍ਰੇਲੀਆ ਦੌਰੇ ਦੀ ਉਮੀਦ ਬਰਕਰਾਰ

Scroll to Top