ਚੰਡੀਗੜ੍ਹ, 01 ਮਾਰਚ 2025:ENG vs SA: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025) ‘ਚ ਇੰਗਲੈਂਡ ਨੇ 11ਵੇਂ ਮੈਚ ਵਿੱਚ ਦੱਖਣੀ ਅਫਰੀਕਾ ਨੂੰ 180 ਦੌੜਾਂ ਦਾ ਟੀਚਾ ਦਿੱਤਾ ਹੈ। ਇੰਗਲੈਂਡ ਟੀਮ 38.2 ਓਵਰਾਂ ‘ਚ 179 ਦੌੜਾਂ ‘ਤੇ ਆਲ ਆਊਟ ਹੋ ਗਈ। ਕਰਾਚੀ ਦੇ ਨੈਸ਼ਨਲ ਸਟੇਡੀਅਮ ‘ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਇੰਗਲਿਸ਼ ਟੀਮ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਇੰਗਲੈਂਡ ਦੀ ਅੱਧੀ ਟੀਮ 103 ਦੌੜਾਂ ਦੇ ਸਕੋਰ ‘ਤੇ ਪੈਵੇਲੀਅਨ ਪਰਤ ਗਈ। ਰੂਟ ਚੰਗੀ ਬੱਲੇਬਾਜ਼ੀ ਕਰ ਰਿਹਾ ਸੀ ਅਤੇ ਟੀਮ ਦੀ ਪਾਰੀ (SA vs ENG) ਨੂੰ ਸੰਭਾਲ ਰਿਹਾ ਸੀ, ਪਰ ਮੁਲਡਰ ਨੇ ਰੂਟ ਨੂੰ ਬੋਲਡ ਕਰ ਦਿੱਤਾ। ਰੂਟ 44 ਗੇਂਦਾਂ ‘ਚ ਚਾਰ ਚੌਕੇ ਅਤੇ ਇੱਕ ਛੱਕੇ ਦੀ ਮੱਦਦ ਨਾਲ 37 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ।
ਇੰਗਲਿਸ਼ ਟੀਮ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਇੱਕ ਸਮੇਂ ਸਕੋਰ 39/3 ਸੀ। ਇੱਥੋਂ, ਜੋਅ ਰੂਟ ਅਤੇ ਹੈਰੀ ਬਰੂਕ ਨੇ 62 ਦੌੜਾਂ ਜੋੜ ਕੇ ਸਕੋਰ 100 ਦੌੜਾਂ ਦੇ ਨੇੜੇ ਪਹੁੰਚਾਇਆ। ਕਪਤਾਨ ਜੋਸ ਬਟਲਰ ਨੇ ਜੋਫਰਾ ਆਰਚਰ ਨਾਲ 8ਵੀਂ ਵਿਕਟ ਲਈ 42 ਦੌੜਾਂ ਦੀ ਸਾਂਝੇਦਾਰੀ ਕੀਤੀ। ਰੂਟ ਨੇ ਸਭ ਤੋਂ ਵੱਧ 37 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਜੋਸ ਬਟਲਰ ਨੇ 21 ਦੌੜਾਂ ਅਤੇ ਜੋਫਰਾ ਆਰਚਰ ਨੇ 25 ਦੌੜਾਂ ਦਾ ਯੋਗਦਾਨ ਪਾਇਆ।
ਅਫਰੀਕਾ ਲਈ ਮਾਰਕੋ ਜੈਨਸਨ ਅਤੇ ਵੇਨ ਮਲਡਰ ਨੇ 3-3 ਵਿਕਟਾਂ ਲਈਆਂ। ਕੇਸ਼ਵ ਮਹਾਰਾਜ ਨੇ 2 ਵਿਕਟਾਂ ਲਈਆਂ। ਕਾਗਿਸੋ ਰਬਾਡਾ ਅਤੇ ਲੁੰਗੀ ਨਗਿਦੀ ਨੂੰ ਇੱਕ-ਇੱਕ ਵਿਕਟ ਮਿਲੀ।
Read More: Jos Buttler: ਜੋਸ ਬਟਲਰ ਨੇ ਇੰਗਲੈਂਡ ਟੀਮ ਦੀ ਕਪਤਾਨੀ ਛੱਡੀ, ਫੈਸਲੇ ਦਾ ਦੱਸਿਆ ਵੱਡਾ ਕਾਰਨ