Venus Williams

Tennis: 44 ਸਾਲਾ ਖਿਡਾਰਨ ਵੀਨਸ ਵਿਲੀਅਮਜ਼ ਦੀ ਟੈਨਿਸ ਟੂਰਨਾਮੈਂਟ ‘ਚ ਵਾਪਸੀ

ਚੰਡੀਗੜ੍ਹ, 20 ਫਰਵਰੀ 2025: ਵੀਨਸ ਵਿਲੀਅਮਜ਼ (Venus Williams) ਨੂੰ ਅਗਲੇ ਮਹੀਨੇ ਇੰਡੀਅਨ ਵੇਲਜ਼ ‘ਚ ਹੋਣ ਵਾਲੇ ਬੀਐਨਪੀ ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਲਈ ਵਾਈਲਡ ਕਾਰਡ ਐਂਟਰੀ ਦਿੱਤੀ ਗਈ ਹੈ, ਜੋ ਕਿ ਇੱਕ ਸਾਲ ਤੋਂ ਵੱਧ ਸਮੇਂ ‘ਚ 44 ਸਾਲਾ ਖਿਡਾਰਨ ਦਾ ਪਹਿਲਾ ਟੂਰਨਾਮੈਂਟ ਹੋਵੇਗਾ।

ਸੱਤ ਵਾਰ ਦੀ ਗ੍ਰੈਂਡ ਸਲੈਮ ਸਿੰਗਲਜ਼ ਚੈਂਪੀਅਨ ਵੀਨਸ ਨੇ 19 ਮਾਰਚ, 2024 ਨੂੰ ਮਿਆਮੀ ਓਪਨ ਦੇ ਪਹਿਲੇ ਦੌਰ ‘ਚ ਹਾਰਨ ਤੋਂ ਬਾਅਦ ਕਿਸੇ ਵੀ ਟੂਰਨਾਮੈਂਟ ‘ਚ ਹਿੱਸਾ ਨਹੀਂ ਲਿਆ ਹੈ।

ਵੀਨਸ (Venus Williams) ਨੇ ਪਹਿਲੀ ਵਾਰ 199’ਚ ਇੰਡੀਅਨ ਵੇਲਜ਼ ਟੂਰਨਾਮੈਂਟ ‘ਚ ਹਿੱਸਾ ਲਿਆ ਸੀ। ਉਸਦੇ ਨਾਮ ਵਿੰਬਲਡਨ ‘ਚ ਪੰਜ ਸਿੰਗਲ ਖਿਤਾਬ ਹਨ ਅਤੇ ਯੂਐਸ ਓਪਨ ‘ਚ ਦੋ ਖਿਤਾਬ ਹਨ। ਵੀਨਸ ਨੇ ਆਪਣੀ ਛੋਟੀ ਭੈਣ ਸੇਰੇਨਾ ਨਾਲ 14 ਗ੍ਰੈਂਡ ਸਲੈਮ ਡਬਲਜ਼ ਖਿਤਾਬ ਵੀ ਜਿੱਤੇ ਹਨ।

ਵਾਈਲਡ ਕਾਰਡ ਐਂਟਰੀਆਂ ਪ੍ਰਾਪਤ ਕਰਨ ਵਾਲੀਆਂ ਹੋਰ ਖਿਡਾਰਨਾਂ ‘ਚ ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਟਰਾ ਕਵਿਤੋਵਾ ਸ਼ਾਮਲ ਹੈ, ਜੋ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਲਈ 15 ਮਹੀਨੇ ਗਾਇਬ ਰਹਿਣ ਤੋਂ ਬਾਅਦ ਵਾਪਸੀ ਕਰ ਰਹੀ ਹੈ।

Read More: Qatar Open: ਕਤਰ ਓਪਨ ਟੈਨਿਸ ਟੂਰਨਾਮੈਂਟ ਦਾ ਪਹਿਲਾ ਮੈਚ ਹਾਰੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ

Scroll to Top