ICC CEO

ICC CEO: ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ICC ਦੇ ਸੀਈਓ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ, 29 ਜਨਵਰੀ 2025: ਆਈਸੀਸੀ ਚੈਂਪੀਅਨਜ਼ ਟਰਾਫੀ ( ICC Champions Trophy) ਤੋਂ ਪਹਿਲਾਂ ਜਿਓਫ ਐਲਾਰਡਾਈਸ ਨੇ ਆਈਸੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਐਲਾਰਡਾਈਸ ਚਾਰ ਸਾਲਾਂ ਤੱਕ ਆਈਸੀਸੀ ਦੇ ਇਸ ਅਹੁਦੇ ‘ਤੇ ਰਹੇ ਹਨ। 2020 ਵਿੱਚ ਮਨੂ ਸਾਹਨੀ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਐਲਾਰਡਾਈਸ ਨੇ ਅੱਠ ਮਹੀਨਿਆਂ ਲਈ ਅੰਤਰਿਮ ਆਧਾਰ ‘ਤੇ ਇਸ ਅਹੁਦੇ ‘ਤੇ ਸੇਵਾ ਨਿਭਾਈ। ਐਲਾਰਡਾਈਸ ਨੂੰ ਨਵੰਬਰ 2021 ‘ਚ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ।

ਇਸ ਮੌਕੇ ਜਿਓਫ ਐਲਾਰਡਾਈਸ (Geoff Allardice) ਨੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਆਪਣੀ ਇੱਛਾ ਦਾ ਜ਼ਿਕਰ ਕੀਤਾ ਹੈ। ਜਿਓਫ 2012 ਤੋਂ ਆਈਸੀਸੀ ‘ਚ ਕੰਮ ਕਰ ਰਹੇ ਹਨ, ਸ਼ੁਰੂ ‘ਚ ਕ੍ਰਿਕਟ ਦੇ ਜਨਰਲ ਮੈਨੇਜਰ ਵਜੋਂ, ਇਸ ਤੋਂ ਪਹਿਲਾਂ ਉਨ੍ਹਾਂ ਨੇ ਕ੍ਰਿਕਟ ਆਸਟ੍ਰੇਲੀਆ ‘ਚ ਵੀ ਕੰਮ ਕੀਤਾ ਸੀ।

ਐਲਾਰਡਾਈਸ ਨੇ ਕਿਹਾ ਆਈਸੀਸੀ (ICC CEO) ਦੇ ਸੀਈਓ ਵਜੋਂ ਸੇਵਾ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਸੀ। ਮੈਨੂੰ ਇਸ ਸਮੇਂ ਦੌਰਾਨ ਸਾਡੇ ਦੁਆਰਾ ਪ੍ਰਾਪਤ ਕੀਤੇ ਸਾਰੇ ਟੀਚਿਆਂ ‘ਤੇ ਮਾਣ ਹੈ, ਭਾਵੇਂ ਇਹ ਕ੍ਰਿਕਟ ਨੂੰ ਵਿਸ਼ਵ ਪੱਧਰ ‘ਤੇ ਲੈ ਕੇ ਜਾਣਾ ਹੋਵੇ ਜਾਂ ਆਈਸੀਸੀ ਮੈਂਬਰਾਂ ਨੂੰ ਵਿੱਤੀ ਲਾਭ ਪ੍ਰਦਾਨ ਕਰਨਾ।

ਅਸਤੀਫ਼ਾ ਦੇਣ ਤੋਂ ਬਾਅਦ ਐਲਾਰਡਾਈਸ ਦੀ ਆਈਸੀਸੀ ਪ੍ਰਧਾਨ ਜੈ ਸ਼ਾਹ ਨੇ ਪ੍ਰਸ਼ੰਸਾ ਕੀਤੀ ਹੈ। ਸ਼ਾਹ ਨੇ ਕਿਹਾ, ਆਈਸੀਸੀ ਬੋਰਡ ਵੱਲੋਂ, ਮੈਂ ਜਿਓਫ ਦਾ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਕ੍ਰਿਕਟ ਨੂੰ ਵਿਸ਼ਵ ਪੱਧਰ ‘ਤੇ ਲਿਜਾਣ ਲਈ ਸਖ਼ਤ ਮਿਹਨਤ ਕੀਤੀ ਹੈ। ਅਸੀਂ ਉਸਦੀ ਸੇਵਾ ਕਰਕੇ ਖੁਸ਼ ਹਾਂ ਅਤੇ ਅਸੀਂ ਉਸਦੇ ਭਵਿੱਖ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ।

Read More: Champions Trophy Logo: ਭਾਰਤੀ ਟੀਮ ਲਈ ਚੈਂਪੀਅਨਜ਼ ਟਰਾਫੀ ਦਾ ਲੋਗੋ ਵਿਵਾਦ ਖ਼ਤਮ, BCCI ਨੇ ਦਿੱਤਾ ਵੱਡਾ ਬਿਆਨ

Scroll to Top