ਕਠਪੁਤਲੀ ਨਗਰ ਦੀਆਂ ਧੁੰਦਲੀਆਂ ਤਾਰਾਂ
ਰਾਜਸਥਾਨ ਦੇ ਕਠਪੁਤਲੀਆਂ ਦੇ ਜੀਵਨ ਦੀ ਇੱਕ ਝਲਕ
ਧਾਗੇ ਨਾਲ ਅਮੀਰ ਵਿਰਾਸਤ ਸੁਣਾਉਂਦੀਆਂ ਗੁੱਡੀਆਂ
Kathputli Nagar: ਜੈਪੁਰ ਸ਼ਹਿਰ ‘ਚ ਕਠਪੁਤਲੀ ਨਗਰ ਨਾਮਕ ਇੱਕ ਛੋਟਾ ਅਤੇ ਬੇਮਿਸਾਲ ਮੁਹੱਲਾ ਹੈ। ਇਹ ਮੁਹੱਲਾ ਹੁਨਰਮੰਦ ਕਾਰੀਗਰਾਂ ਦੇ ਇੱਕ ਸਮੂਹ ਦਾ ਘਰ ਹੈ, ਜੋ ਕਿ ਪੀੜ੍ਹੀ ਡਰ ਪੀੜ੍ਹੀ ਤੋਂ ਆਪਣੀਆਂ ਕਠਪੁਤਲੀਆਂ ਨਾਲ ਜਾਦੂ ਬੁਣਦੇ ਰਹੇ ਹਨ। ਇੱਕ ਫਿਲਮ ਨਿਰਮਾਤਾ ਦੇ ਤੌਰ ‘ਤੇ ਮੈਨੂੰ ਇਹਨਾਂ ਕਠਪੁਤਲੀਆਂ ਦੇ ਜੀਵਨ ‘ਚ ਜਾਣ ਦਾ ਮੌਕਾ ਮਿਲਿਆ l
ਅਸੀਂ ਇਹਨਾਂ ਦੀ ਕਹਾਣੀ THE UNMUTE ‘ਤੇ ਪ੍ਰਦਰਸ਼ਿਤ ਕੀਤੀ ਹੈ l ਇਸ ਦਿਲਚਸਪ ਕਹਾਣੀ ਨੂੰ ਤੁਸੀਂ ਸਾਡੇ ਯੂ-ਟਿਊਬ ਚੈੱਨਲ ਅਤੇ ਫੇਸਬੁੱਕ ਚੈੱਨਲ ‘ਤੇ ਦੇਖ ਸਕਦੇ ਹੋ | ਇਹ ਕਹਾਣੀ ਤੁਹਨੂੰ ਇੱਕ ਅਲੱਗ ‘ਚ ਦੁਨੀਆ ‘ਚ ਲੈ ਕੇ ਜਾਵੇਗੀ, ਜੋ ਇਕ ਵਿਲੱਖਣ ਵਿਰਾਸਤ ਦੇ ਰੂ-ਬ-ਰੂ ਕਰਵਾਏਗੀ | ਸਾਡਾ ਉਦੇਸ਼ ਉਹਨਾਂ ਦੀਆਂ ਵਿਲੱਖਣ ਕਹਾਣੀਆਂ ਨੂੰ ਸਾਹਮਣੇ ਲਿਆਉਣਾ ਸੀ।
ਜਿਵੇਂ ਹੀ ਤੁਸੀਂ ਕਠਪੁਤਲੀ ਨਗਰ ‘ਚ ਕਦਮ ਰੱਖਦੇ ਹੋ ਤਾਂ ਤੁਰੰਤ ਜੀਵੰਤ ਰੰਗਾਂ ਅਤੇ ਹਾਸੇ ਦੀ ਆਵਾਜ਼ ਤੁਹਾਨੂੰ ਪ੍ਰਭਾਵਿਤ ਕਰਦੀ ਹੈ l ਮੁਹੱਲੇ ਦੀਆਂ ਤੰਗ ਗਲੀਆਂ, ਨਿੱਕੇ ਨਿੱਕੇ ਕੱਚੇ ,ਹਵਾ ਲੱਕੜ, ਫੈਬਰਿਕ ਅਤੇ ਪੇਂਟ ਦੀ ਮਹਿਕ ਨਾਲ ਘਿਰਿਆ ਇਹ ਮੁਹੱਲਾ ਹੈ ਕਠਪੁਤਲੀ ਨਗਰ l ਇੱਥੇ ਕਾਰੀਗਰ ਆਪਣੇ ਪਾਤਰਾਂ ਨੂੰ ਜੀਵਨ ਦਾਨ ਦਿੰਦੇ ਨਜ਼ਰੀਂ ਪੈਂਦੈ ਹਨ l
ਇਸ ਫ਼ਿਲਮ ‘ਚ ਅਸੀਂ ਇੱਕ ਔਰਤ ਨੂੰ ਲੱਭਿਆ ਹੈ l ਉਸਦਾ ਨਾਮ ਬਿਮਲਾ ਭਾਟ ਹੈ l ਬਿਮਲਾ ਭਾਰਤ ‘ਚ ਕਠਪੁਤਲੀ ਨਚਾਉਣ ਵਾਲੀ ਇਕਲੌਤੀ ਮਹਿਲਾ ਹੈ l ਇਹਨਾਂ ‘ਚ ਔਰਤਾਂ ਨੂੰ ਘਰ ਦੇ ਅੰਦਰ ਰਹਿ ਕੇ ਕਠਪੁਤਲੀ ਬਣਾਉਣ ਦਾ ਹੱਕ ਤਾਂ ਹੈ ਪਰ ਬਾਹਰ ਜਾ ਕੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ l ਬਿਮਲਾ ਨੇ ਇਸ ਰੀਤ ਨੂੰ ਤੋੜਿਆ ਹੈ ਤੇ ਇਸ ਸੰਦਰਭ ‘ਚ ਬਿਮਲਾ ਦਾ ਮਿਲਣਾ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਹੋਇਆ l ਫ਼ਿਲਮ ‘ਚ ਇੱਕ ਵਿਅਕਤੀ ਜਿਸਦਾ ਨਾਮ ਜਗਦੀਸ਼ ਭਾਟ ਹੈ ਉਨਾਂਹ ਨੇ ਇਸ ਕਲਾ ਨੂੰ GI tag ਦਿਵਾਇਆ ਹੈ l
ਕਠਪੁਤਲੀ ਨਗਰ ਦੀ ਇਸ ਫਿਲਮ ਨੂੰ ਜਦੋਂ ਅਮਰੀਕਾ ਤੋਂ ਰਿੱਕੀ ਸੰਦੂ ਨੇ ਦੇਖਿਆ ਤਾਂ ਉਹ ਫਿਲਮ ਦੀ ਕਹਾਣੀ ਸੁਣ ਕੇ ਬੇਹੱਦ ਭਾਵੁਕ ਹੋਈ ਅਤੇ ਆਪਣੇ ਹੰਝੂ ਨਾ ਰੋਕ ਸਕੀ | ਉਨ੍ਹਾਂ ਨੇ ਕਠਪੁਤਲੀਆਂ ਫਿਲਮ ਦੇਖਣ ਤੋਂ ਬਾਅਦ The Unmute ਚੈੱਨਲ ਨਾਲ ਸੰਪਰਕ ਕਰਕੇ ਬਿਮਲਾ ਭਾਟ ਅਤੇ ਰਾਜੇਸ਼ ਭਾਟ ਲਈ 20 ਹਜ਼ਾਰ ਦੀ ਸਹਾਇਤਾ ਰਾਸ਼ੀ ਭੇਜੀ | ਰਿੱਕੀ ਨੇ ਕਿਹਾ ਭਾਵੇਂ ਇਹ ਰਾਸ਼ੀ ਥੋੜ੍ਹੀ ਹੈ, ਪਰ ਇਹ ਉਨ੍ਹਾਂ ਦੇ ਚਿਹਰਿਆਂ ‘ਤੇ ਮੁਸ਼ਕਾਨ ਲੈ ਕੇ ਆਵੇਗੀ |
ਕਠਪੁਤਲੀ ਨਗਰ ਵਾਲੇ ਸਿਰਫ ਕਾਰੀਗਰ ਨਹੀਂ ਹਨ, ਇਹ ਰਾਜਸਥਾਨ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਰੱਖਿਅਕ ਹਨ l ਕਠਪੁਤਲੀਘਾੜੇ ਭਾਵੇਂ ਔਖੇ ਸਮੇਂ ਦਾ ਸਾਹਮਣਾ ਕਰ ਰਹੇ ਹੋਣ, ਪਰ ਉਨ੍ਹਾਂ ਦੇ ਹੌਂਸਲੇ ਅਟੁੱਟ ਰਹਿੰਦੇ ਹਨ, ਉਨ੍ਹਾਂ ਦੀਆਂ ਕਠਪੁਤਲੀਆਂ ਲਗਾਤਾਰ ਨੱਚਦੀਆਂ ਹਨ, ਗਾਉਂਦੀਆਂ ਹਨ ਅਤੇ ਕਹਾਣੀਆਂ ਸੁਣਾਉਂਦੀਆਂ ਹਨ ਜਿਨ੍ਹਾਂ ਨੇ ਪੀੜ੍ਹੀਆਂ ਤੋਂ ਦਰਸ਼ਕਾਂ ਦਾ ਦਿਲ ਜਿੱਤਿਆ ਹੈ, ਉਹਨਾਂ ਨੂੰ ਖੁਸ਼ੀ ਦਿੱਤੀ ਹੈ l ਇਸ ਪ੍ਰੇਰਨਾਦਾਇਕ ਫਿਲਮ ਨੂੰ ਦੇਖਣਾ ਨਾ ਭੁੱਲੋ, ਸਿਰਫ਼ ਦ ਅਨਮਿਊਟ (The Unmute) ਚੈਨਲ ‘ਤੇ।
Read More: Top Places to Visit in Prayagraj: ਪ੍ਰਯਾਗਰਾਜ ‘ਚ ਮਹਾਂਕੁੰਭ ਦੌਰਾਨ ਘੁੰਮਣ ਲਈ ਸਭ ਤੋਂ ਬਿਹਤਰੀਨ ਸਥਾਨ