ਚੰਡੀਗੜ੍ਹ,10 ਜਨਵਰੀ 2025: ਹਰਿਆਣਾ ਸੇਵਾ ਅਧਿਕਾਰ ਕਮਿਸ਼ਨ (Haryana Service Rights Commission) ਨੇ ਪੰਚਕੂਲਾ ਦੇ ਸੈਕਟਰ-6 ਸਥਿਤ ਟੋਪਾਰੀ ਪਾਰਕ ਵਿਖੇ ਬੁਨਿਆਦੀ ਢਾਂਚੇ ਦੀ ਲਾਪਰਵਾਹੀ ਅਤੇ ਮਾੜੀ ਗੁਣਵੱਤਾ ਦਾ ਸਖ਼ਤ ਨੋਟਿਸ ਲਿਆ ਹੈ। ਕਮਿਸ਼ਨ ਨੇ ਆਪਣੇ ਕੰਮ ‘ਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ-ਨਾਲ ਜੁਰਮਾਨੇ ਦੇ ਹੁਕਮ ਦਿੱਤੇ ਹਨ।
ਕਮਿਸ਼ਨ (Haryana Service Rights Commission) ਨੇ ਦੱਸਿਆ ਕਿ ਇਹ ਕਾਰਵਾਈ ਹਰਿਆਣਾ ਸੇਵਾ ਅਧਿਕਾਰ ਕਮਿਸ਼ਨ ਦੇ ਮੁੱਖ ਕਮਿਸ਼ਨਰ ਟੀ.ਸੀ. ਗੁਪਤਾ ਅਤੇ ਕਮਿਸ਼ਨ ਦੇ ਸਲਾਹਕਾਰ ਜਿਨਸਨ ਜਾਰਜ ਚਾਕੋ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਨੇ ਪਾਰਕ ਦਾ ਦੌਰਾ ਕਰਕੇ ਇਹ ਕਾਰਵਾਈ ਕੀਤੀ ਹੈ |
ਪਾਰਕ ‘ਚ EPDM-ਪਾਥ ਹਾਲ ਹੀ ਵਿੱਚ ਰੱਖਿਆ ਗਿਆ ਸੀ ਅਤੇ ਤਿੰਨ ਸਾਲਾਂ ਦੀ ਵਾਰੰਟੀ ਹੋਣ ਦੇ ਬਾਵਜੂਦ ਉਸਾਰੀ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਖਰਾਬ ਹੋ ਗਿਆ ਸੀ, ਜੋ ਕਿ ਸਪੱਸ਼ਟ ਤੌਰ ‘ਤੇ ਉਸਾਰੀ ਦੌਰਾਨ ਗੈਰ-ਨਿਗਰਾਨੀ ਅਤੇ ਸੰਭਾਵਿਤ ਲਾਪਰਵਾਹੀ ਦਾ ਨਤੀਜਾ ਹੈ ਅਤੇ ਇਹ ਭ੍ਰਿਸ਼ਟਾਚਾਰ ਨੂੰ ਦਰਸਾਉਂਦਾ ਹੈ।
ਇਸਦੇ ਨਾਲ-ਨਾਲ ਕੁਤਾਹੀ ਦੀ ਜ਼ਿੰਮੇਵਾਰੀ ਤੈਅ ਕਰਕੇ ਮਾਮਲੇ ਦੀ ਜਾਂਚ ਰਿਪੋਰਟ ਸਬੰਧਤ ਵਿਭਾਗ ਨੂੰ ਰਿਪੋਰਟ 31 ਜਨਵਰੀ 2025 ਤੱਕ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਕਿਹਾ ਕਿ ਉਹ ਚਾਰਜਸ਼ੀਟ ਜਾਰੀ ਕਰਕੇ ਉਸਾਰੀ ‘ਤੇ ਹੋਏ ਬੇਲੋੜੇ ਖਰਚੇ ਦੀ ਰਕਮ ਦੀ ਵਸੂਲੀ ‘ਤੇ ਵਿਚਾਰ ਕਰ ਸਕਦਾ ਹੈ।
ਮੁੱਖ ਕਮਿਸ਼ਨਰ ਨੇ ਪਾਇਆ ਕਿ ਪਖਾਨੇ ਬਹੁਤ ਹੀ ਖ਼ਰਾਬ ਹਾਲਤ ਵਿੱਚ ਸਨ ਅਤੇ ਜਨਤਕ ਵਰਤੋਂ ਦੇ ਯੋਗ ਨਹੀਂ ਸਨ। ਆਮ ਰੱਖ-ਰਖਾਅ ਅਤੇ ਸਫਾਈ ਦੇ ਮੁੱਦਿਆਂ ਤੋਂ ਇਲਾਵਾ, ਫਲੱਸ਼ ਵੀ ਕੰਮ ਨਹੀਂ ਕਰ ਰਿਹਾ ਸੀ। ਸਥਾਨਕ ਨਿਵਾਸੀਆਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਪਾਰਕ ਦਾ ਸੰਗੀਤ ਸਿਸਟਮ ਸੰਚਾਲਕ ਦੀ ਮਰਜ਼ੀ ਅਨੁਸਾਰ ਚਲਾਇਆ ਜਾ ਰਿਹਾ ਹੈ।
ਇਸ ਸਬੰਧ ‘ਚ ਪੀਐਮਡੀਏ ਦੇ ਐਕਸੀਅਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਵਿਅਕਤੀ ਦੀ ਪਛਾਣ ਕਰਨ ਅਤੇ ਪਾਰਕ ਦੇ ਨੋਟਿਸ ਬੋਰਡ ‘ਤੇ ਉਸਦਾ ਨਾਮ ਪਾਰਕ ਦੀ ਦੇਖਭਾਲ ਲਈ ਜ਼ਿੰਮੇਵਾਰ ਹੋਰ ਅਧਿਕਾਰੀਆਂ ਦੇ ਨਾਵਾਂ ਦੇ ਨਾਲ ਪ੍ਰਦਰਸ਼ਿਤ ਕਰਨ।
Read More: Haryana Budget: ਹਰਿਆਣਾ ਬਜਟ ਲਈ ਇਸ ਵਾਰ ਹਰ ਵਰਗ ਤੋਂ ਲਏ ਜਾ ਰਹੇ ਹਨ ਸੁਝਾਅ: CM ਨਾਇਬ ਸਿੰਘ ਸੈਣੀ