Weather: ਧੁੰਦ ਨੇ ਕੱਢ ਦਿੱਤੇ ਵੱਟ, ਬਟਾਲਾ ਦੇ ਵਿਜੀਬਿਲਟੀ ਜ਼ੀਰੋ ਦੇ ਬਰਾਬਰ ਹੋਈ

2 ਜਨਵਰੀ 2025: ਪੂਰੇ ਪੰਜਾਬ ਵਾਂਗ ਗੁਰਦਾਸਪੁਰ (gurdaspur) ਵਿੱਚ ਵੀ ਮੌਸਮ (weather)ਨੇ ਕਰਵਟ ਲੈ ਲਈ ਹੈ ਅਤੇ ਠੰਡ ਦਾ ਜੋਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ । ਸ਼ੁੱਕਰਵਾਰ ਸਾਰਾ ਦਿਨ ਰੁਕ-ਰੁਕ ਕੇ ਬਾਰਿਸ਼ (rain) ਹੁੰਦੀ ਰਹੀ ਸੀ ਤੇ ਸ਼ਨੀਵਾਰ ਸਵੇਰ ਨੂੰ ਵੀ ਕਰੀਬ 9:30 ਵਜੇ ਤੱਕ ਹਲਕੀ ਬਾਰਿਸ਼ ਗੁਰਦਾਸਪੁਰ (rain gurdaspur) ਵਿੱਚ ਹੋਈ। ਸ਼ਨੀਵਾਰ ਨੂੰ 12 ਐਮਐਮ ਬਾਰਿਸ਼ (rain record) ਰਿਕਾਰਡ ਕੀਤੀ ਗਈ ਸੀ ਜਿਸ ਕਾਰਨ ਖੁਸ਼ਕ ਸਰਦੀ ਤੋ ਤਾ ਬੇਸ਼ੱਕ ਲੋਕਾਂ ਨੂੰ ਰਾਹਤ ਮਿਲ ਗਈ ਹੈ ਅਤੇ ਖੁਸ਼ਕ ਸਰਦੀ ਨਾਲ ਹੋਣ ਵਾਲੀਆਂ ਬਿਮਾਰੀਆਂ ਵੀ ਖਤਮ ਹੋ ਗਈਆਂ ਹਨ ਪਰ ਫਿਰ ਵੀ ਡਾਕਟਰ ਸਰਦੀ ਤੋਂ ਬਚਾ ਕਰਨ ਦੀ ਸਲਾਹ ਦੇ ਰਹੇ ਹਨ।

ਐਤਵਾਰ ਨੂੰ ਬੇਸ਼ਕ ਬਾਰਸ਼ ਰੁਕ ਗਈ ਅਤੇ ਸੂਰਜ ਵੀ ਸਾਰਾ ਦਿਨ ਅਸਮਾਨ ਤੇ ਰਿਹਾ ਜਿਸ ਕਾਰਨ ਸੋਮਵਾਰ (somwar) ਤੋਂ ਲਗਾਤਾਰ ਧੁੰਦ ਪੈਣੀ ਸ਼ੁਰੂ ਹੋ ਗਈ ਅਤੇ ਨਵੇਂ ਸਾਲ ਯਾਨੀ ਕਿ ਬੁੱਧਵਾਰ ਤੱਕ ਲਗਭਗ ਸਾਰਾ ਦਿਨ ਹੀ ਗਹਿਰੀ ਧੁੰਦ ਵਾਤਾਵਰਨ ਵਿੱਚ ਛਾਈ ਰਹੀ । ਤਿੰਨ ਦਿਨ ਲੋਕਾਂ ਨੂੰ ਸੂਰਜ ਦੇ ਦਰਸ਼ਨ ਨਹੀਂ ਹੋਏ। ਬੁੱਧਵਾਰ ਵੀ ਸੂਰਜ ਨੇ ਸਿਰਫ ਝਲਕ ਦਿਖਾਈ ਤੇ ਅੱਜ ਫੇਰ ਸਵੇਰ ਤੋਂ ਹੀ ਧੁੰਦ ਨਜ਼ਰ ਆ ਰਹੀ ਹੈ।

ਧੁੰਦ ਕਾਰਨ ਸੀਤ ਲਹਿਰ ਨੇ ਵੀ ਫੜਿਆ ਜੋਰ

ਨਵੇਂ ਸਾਲ ਦੇ ਅੱਜ ਦੂਸਰੇ ਦਿਨ ਹੀ ਪਈ ਸੰਘਣੀ ਧੁੰਦ ਨੇ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ ਉੱਥੇ ਹੀ ਠੰਡ ਵਿੱਚ ਵੀ ਭਾਰੀ ਵਾਧਾ ਹੋਇਆ ਹੈ I ਅੱਤ ਦੀ ਪੈ ਰਹੀ ਸੀਤ ਲਹਿਰ ਦੌਰਾਨ ਲੋਕ ਠਰੂ-ਠਰੂ ਕਰਦੇ ਆਪਣੀ ਮੰਜ਼ਿਲ (manjil) ਵੱਲ ਨੂੰ ਅੱਗੇ ਵੱਧ ਰਹੇ ਹਨ I

ਸੰਘਣੀ ਧੁੰਦ ਦਾ ਸੜਕੀ ਅਤੇ ਹਵਾਈ ਆਵਾਜਾਈ ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਗੱਲਬਾਤ ਕਰਦਿਆਂ ਰਾਹਗੀਰਾਂ ਨੇ ਦੱਸਿਆ ਕਿ ਸੰਘਣੀ ਧੁੰਦ ਪਈ ਹੋਣ ਕਾਰਨ ਉਹਨਾਂ ਨੂੰ ਆਪਣੇ ਵਾਹਣ ਚਲਾਉਣ ਵਿੱਚ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਠੰਡ ਨੇ ਵੀ ਕਾਫੀ ਜ਼ੋਰ ਫੜ ਲਿਆ ਹੈ I ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼੍ਰੀ ਗੁਰੂ ਰਾਮਦਾਸ (sri guru ramdas) ਜੀ ਇੱਕ ਮੰਤਰੀ ਹਵਾਈ ਅੱਡਾ ਰਾਜ ਸਾਂਸੀ ਵਿਖੇ ਆਉਣ ਅਤੇ ਜਾਣ ਵਾਲੀਆਂ ਹਵਾਈ ਉਡਾਨਾ ਦੇਰੀ ਨਾਲ ਚੱਲ ਰਹੀਆਂ ਹਨ।

read more: Punjab Weather: ਅਗਲੇ 4 ਦਿਨਾਂ ‘ਚ ਠੰਡ ਹੋਰ ਫੜੇਗੀ ਜ਼ੋਰ, 12 ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ ਜਾਰੀ

 

Scroll to Top