12 ਦਸੰਬਰ 2024: ਅਸਾਮ (Assam’s Darrang district faced a lot of trouble for wearing a salwar kameez) ਦੇ ਦਰਾਂਗ ਜ਼ਿਲੇ ‘ਚ ਇਕ ਔਰਤ ਨੂੰ ਸਲਵਾਰ ਕਮੀਜ਼ ਪਹਿਨਣ ‘ਤੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਔਰਤ ਨੂੰ ਪਹਿਲਾਂ 5,000 ਰੁਪਏ ਜੁਰਮਾਨਾ ਕੀਤਾ ਗਿਆ ਅਤੇ ਫਿਰ ਸੁਸਾਇਟੀ ਤੋਂ ਬਾਹਰ ਕੱਢ ਦਿੱਤਾ ਗਿਆ। ਇਹ ਘਟਨਾ ਹਾਲ ਹੀ ਵਿੱਚ ਸਿਪਾਝਾਰ ਇਲਾਕੇ ਦੇ ਗੋਂਗਜਾਨੀ (Gongjani Kuvori village of Sipajhar area) ਕੁਵੋਰੀ ਪਿੰਡ ਵਿੱਚ ਵਾਪਰੀ।
ਜ਼ਿਲ੍ਹਾ ਕਮਿਸ਼ਨਰ ਦਫ਼ਤਰ ਅਨੁਸਾਰ ਔਰਤ (women) ਵੱਲੋਂ ਪਹਿਨੀ (wear) ਗਈ ਸਲਵਾਰ ਕਮੀਜ਼ ਨੂੰ ਸਥਾਨਕ ਸਮਾਜ ਦੇ ਕੁਝ ਲੋਕ ਅਨੁਸ਼ਾਸਨਹੀਣ ਸਮਝਦੇ ਸਨ। ਇਸ ‘ਤੇ ਪਿੰਡ ਦੀ ਪੰਚਾਇਤ ਨੇ ਔਰਤ ਨੂੰ ਜੁਰਮਾਨਾ (fine) ਕੀਤਾ ਅਤੇ ਉਸ ਨੂੰ ਸਮਾਜ ਤੋਂ ਬਾਹਰ ਕੱਢ ਦਿੱਤਾ। ਪੰਚਾਇਤ(panchayat) ਨੇ ਫੈਸਲਾ ਕੀਤਾ ਕਿ ਔਰਤ ਨੇ “ਸਮਾਜਿਕ ਨਿਯਮਾਂ” ਦੀ ਉਲੰਘਣਾ ਕੀਤੀ ਹੈ।
ਔਰਤ ‘ਤੇ ਸਲਵਾਰ ਕਮੀਜ਼ ਪਹਿਨ ਕੇ ਰਵਾਇਤੀ ਪਹਿਰਾਵੇ ਨੂੰ ਮਹੱਤਵ ਨਾ ਦੇਣ ਦਾ ਦੋਸ਼ ਸੀ। ਇਸ ਮਾਮਲੇ ਨੇ ਪੂਰੇ ਇਲਾਕੇ ਵਿੱਚ ਵਿਵਾਦ ਅਤੇ ਚਰਚਾ ਛੇੜ ਦਿੱਤੀ ਹੈ।
ਇਸ ਘਟਨਾ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਮਾਜ (society is unnecessarily humiliated.) ਵਿੱਚ ਕਿਸੇ ਨੂੰ ਵੀ ਬੇਵਜ੍ਹਾ ਜ਼ਲੀਲ ਨਾ ਕੀਤਾ ਜਾਵੇ।
ਇਸ ਘਟਨਾ ਨੇ ਇੱਕ ਵਾਰ ਫਿਰ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਔਰਤਾਂ ਨੂੰ ਪਹਿਰਾਵੇ ਨੂੰ ਲੈ ਕੇ ਸਮਾਜ ਵਿੱਚ ਕਿੰਨੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਕੀ ਕਿਸੇ ਨੂੰ ਆਪਣੀ ਪਸੰਦ ਦੇ ਕੱਪੜੇ ਪਹਿਨਣ ਦੀ ਸਜ਼ਾ ਦਿੱਤੀ ਜਾ ਸਕਦੀ ਹੈ।
also more: Assam News: ਪੁਲਿਸ ਦੇ ਹੱਥ ਲੱਗੀ ਸਫ਼ਲਤਾ, ਯਾ.ਬਾ ਗੋ.ਲੀ.ਆਂ ਕੀਤੀਆਂ ਬਰਾਮਦ