ਨੇਪਾਲੀ ਔਰਤ ਦੇ ਪੇਟ ਚੋਂ 9 ਕਿਲੋ ਦੀ ਕੱਢੀ ਰਸੌਲੀ, 2 ਘੰਟੇ ਚੱਲਿਆ ਆਪ੍ਰੇਸ਼ਨ

9 ਨਵੰਬਰ 2024: ਡਾਕਟਰ ( doctor) ਨੂੰ ਸੱਚਮੁੱਚ ਹੀ ਰੱਬ ਦਾ ਦੂਸਰਾ ਰੂਪ ਕਿਹਾ ਜਾਂਦਾ ਹੈ ਉਥੇ ਹੀ ਡਾਕਟਰ ਦੇ ਵਲੋਂ ਸਰਹਿੰਦ ਦੇ ਮਹੇਸ਼ ਹਸਪਤਾਲ(hospital) ਵਿੱਚ ਇੱਕ ਨੇਪਾਲੀ ਔਰਤ ਦੇ ਪੇਟ ਵਿੱਚੋਂ 9 ਕਿਲੋ ਦੀ ਰਸੌਲੀ (tumor)  ਕੱਢੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਮਹੇਸ਼ ਨੇ ਦੱਸਿਆ ਕਿ 60 ਸਾਲਾ ਬਸੰਤੀ ਪਤਨੀ ਬੰਮ ਬਹਾਦਰ ਬਾਸੀ ਨੇਪਾਲ, ਜੋ ਕਿ ਪਿਛਲੇ 2-3 ਸਾਲ ਤੋਂ ਰਸੌਲੀ ਕਾਰਨ ਬਹੁਤ ਹੀ ਤਕਲੀਫ ਵਿੱਚ ਸੀ l ਬਸੰਤੀ ਦੇਵੀ ਦਾ ਪੁੱਤਰ ਸਰਹਿੰਦ ਵਿਖੇ ਇੱਕ ਪ੍ਰਾਈਵੇਟ ਹੋਟਲ ਵਿੱਚ ਕੰਮ ਕਰਦਾ ਹੈ, ਜਦ ਕਿ ਬਸੰਤੀ ਦੇਵੀ ਆਪਣੇ ਪਰਿਵਾਰ ਨਾਲ ਨੇਪਾਲ ਵਿੱਚ ਹੀ ਰਹਿੰਦੀ ਸੀ, ਬਸੰਤੀ ਦੇਵੀ ਦੇ ਪੁੱਤਰ ਨੇ ਆਪਣੀ ਮਾਤਾ ਨੂੰ ਇਲਾਜ ਲਈ ਸਰਹਿੰਦ ਬੁਲਾ ਲਿਆ l ਜਿਸ ਤੇ ਗਾਇਨੀ ਦੀ ਮਾਹਰ ਡਾਕਟਰ ਜੋਤਸਨਾ, ਡਾਕਟਰ ਹਿਮਾਂਸ਼ੂ ਅਤੇ ਡਾਕਟਰ ਪੂਨਮ ਨੇ ਲਗਭਗ 2 ਘੰਟੇ ਦੇ ਆਪ੍ਰੇਸ਼ਨ ਤੋਂ ਬਾਅਦ 09 ਕਿਲੋ, 25 ਸੈਂਟੀਮੀਟਰ ਦੀ ਰਸੌਲੀ ਬਸੰਤੀ ਦੇ ਪੇਟ ਵਿੱਚੋਂ ਕੱਢੀ l ਬਸੰਤੀ ਦੇਵੀ ਪੂਰੀ ਤਰ੍ਹਾਂ ਠੀਕ ਠਾਕ ਹੈ l

 

Scroll to Top