ਗ੍ਰਾਹਕ ਬਣ ਆਏ ਨੌਜਵਾਨ, ਦੁਕਾਨ ‘ਚੋਂ ਨਕਦੀ ਲੁੱਟ ਹੋਏ ਫ਼ਰਾਰ

24 ਅਕਤੂਬਰ 2024: ਅੱਜਕੱਲ੍ਹ ਤਾਂ ਕਿਸੇ ਤੇ ਵੀ ਵਿਸ਼ਵਾਸ ਕਰਨ ਦਾ ਸਮਾਂ ਨਹੀਂ ਰਿਹਾ। ਜਿਸ ਦੀ ਮਿਸਾਲ ਗੁਰਦਾਸਪੁਰ ਦੇ ਇਕ ਪੈਟ ਸਟੋਰ ਦੀ ਸੀਸੀਟੀਵੀ (CCTV) ‘ਚ ਕੈਦ ਹੋਈ ਘਟਨਾ ਤੋ ਮਿਲਦੀ ਹੈ, ਦੱਸ ਦੇਈਏ ਕਿ ਇਹ ਮਾਮਲਾ ਗੁਰਦਾਸਪੁਰ ਸ਼ਹਿਰ ਦੇ ਜੀਟੀ ਰੋਡ ਦਾ ਹੈ ਜਿੱਥੇ ਇੱਕ ਦੁਕਾਨ ਤੇ ਗ੍ਰਾਹਕ (customer) ਬਣ ਕੇ ਆਏ ਦੋ ਨੌਜਵਾਨਾਂ ਵੱਲੋਂ ਦੁਕਾਨਦਾਰ ਨੂੰ ਸਮਾਨ ਲੈਣ ਲਈ ਪਿੱਛੇ ਭੇਜ ਦਿੱਤਾ ਗਿਆ ਤੇ ਆਪ ਫੁਰਤੀ ਨਾਲ ਗੱਲੇ ਵਿੱਚੋਂ ਦਿਨ ਦਿਹਾੜੇ 15 ਹਜ਼ਾਰ ਦੇ ਕਰੀਬ ਨਕਦੀ ਕੱਢ ਕੇ ਫਰਾਰ ਹੋ ਗਏ। ਦੱਸ ਦੇਈਏ ਕਿ ਇਹ ਘਟਨਾ ਜੀਟੀ ਰੋਡ ਤੇ ਸੀਤਾ ਰਾਮ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਪੰਜਾਬ ਪੇਂਟ ਸਟੋਰ ਦੇ ਮਾਲਕ ਨਾਲ ਵਾਪਰੀ ਹੈ। ਦੋਵੇਂ ਨੌਜਵਾਨ ਉਵੇ ਤਾ ਚੰਗੇ ਘਰਾਂ ਦੇ ਜਾਪ ਰਹੇ ਸੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ|

 

ਦੁਕਾਨਦਾਰ ਜਗਦੀਪ ਸਿੰਘ ਨੇ ਦੱਸਿਆ ਕਿ ਦੋ ਨੌਜਵਾਨ ਜੋ ਬਿਨਾਂ ਨੰਬਰ ਵਾਲੇ ਡਿਸਕਵਰ ਮੋਟਰਸਾਈਕਲ ਤੇ ਆਏ ਅਤੇ ਦੁਕਾਨ ਉੱਪਰ ਕੱਲੇ ਬੈਠੇ ਉਹਨਾਂ ਦੇ ਪਿਤਾ ਜੀ ਨੂੰ ਗੱਲਾਂ ਵਿੱਚ ਉਲਝਾ ਲਿਆ। ਉਹਨਾਂ ਨੇ ਪਹਿਲਾਂ ਇੱਕ ਪੇਂਟ ਬ੍ਰਸ਼ ਖਰੀਦਿਆ ਤੇ ਉਸਦੇ ਪੈਸੇ ਕਟਵਾ ਦਿੱਤੇ। ਫਿਰ ਕੁਝ ਦੇਰ ਬਾਅਦ ਉਹਨਾਂ ਦੇ ਪਿਤਾ ਜੀ ਨੂੰ ਕਿਹਾ ਕਿ ਇੱਕ ਪੇਂਟ ਚਾਹੀਦਾ ਹੈ। ਉਹਨਾਂ ਦੇ ਪਿਤਾ ਜੀ ਨੇ ਮਨਾ ਵੀ ਕੀਤਾ ਕਿ ਪੇਂਟ ਪਿੱਛੇ ਪਿਆ ਹੈ ਲੜਕਾ ਆਏਗਾ ਤਾਂ ਦੇਵੇਗਾ ਪਰ ਨੌਜਵਾਨ ਕਹਿਣ ਲੱਗਾ ਕਿ ਉਹਨਾਂ ਨੂੰ ਹੁਈਂ ਹੀ ਪੇਂਟ ਚਾਹੀਦਾ ਹੈ। ਜਦੋਂ ਉਸਦੇ ਪਿਤਾ ਜੋਗਿੰਦਰ ਸਿੰਘ ਪੇਂਟ ਦਾ ਡੱਬਾ ਲੈਣ ਲਈ ਪਿੱਛੇ ਗਏ ਤਾਂ ਇੱਕ ਨੌਜਵਾਨ ਨੇ ਫੁਰਤੀ ਨਾਲ ਗੱਲਾਂ ਖੋਲ ਕੇ ਉਸ ਵਿੱਚੋਂ 15000 ਦੇ ਕਰੀਬ ਨਕਦੀ ਕੱਢ ਲਈ ਅਤੇ ਦੋਵੇਂ ਨੌਜਵਾਨ ਤੇਜ਼ੀ ਨਾਲ ਦੁਕਾਨ ਦੇ ਬਾਹਰ ਨਿਕਲ ਗਏ। ਘਟਨਾ ਕੈਮਰੇ ਵਿੱਚ ਰਿਕਾਰਡ ਹੋਈ ਹੈ ਤੇ ਦੋਵੇਂ ਨੌਜਵਾਨ ਕੈਮਰੇ ਵਿੱਚ ਸਾਫ ਨਜ਼ਰ ਆ ਰਹੇ ਹਨ। ਦੂਜੇ ਪਾਸੇ ਦੁਕਾਨ ਦੇ ਮਾਲਕ ਨੌਜਵਾਨ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਘਟਨਾ ਦੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ।

Scroll to Top