panchayat elections: ਚੋਣ ਕਮਿਸ਼ਨ ਨੇ ਫਿਰ ਲਿਆ ਵੱਡਾ ਫੈਸਲਾ, 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕੀਤੀਆਂ ਰੱਦ

12 ਅਕਤੂਬਰ 2024: ਚੋਣ ਕਮਿਸ਼ਨ ਨੇ ਗਿੱਦੜਬਾਹਾ ਬਲੌਕ ਦੇ 24 ਪਿੰਡਾਂ ਦੀ ਚੋਣ ਪ੍ਰਕਿਰਿਆ ‘ਤੇ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ 24 ਪੰਚਾਇਤਾਂ ਦੀਆਂ ਸਰਪੰਚੀ ਲਈ ਚੋਣਾਂ ਨਹੀਂ ਹੋਣਗੀਆਂ। ਨਾਮਜ਼ਦਗੀ ਵਾਪਸ ਲੈਣ ‘ਚ ਫਰਜ਼ੀਵਾੜੇ ਦੇ ਸ਼ੱਕ ਦੇ ਆਧਾਰ ਉਤੇ ਚੋਣ ਕਮਿਸ਼ਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

 

ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਸ਼ ਇਹ ਲਗਾਏ ਗਏ ਸਨ ਕਿ ਨੌਮੀਨੇਸ਼ਨ ਅਤੇ ਕਾਗਜ਼ ਵਾਪਸ ਲੈਣ ਦੇ ਫਾਰਮ ‘ਤੇ ਸਾਈਨ ਵੱਖੋ-ਵੱਖ ਸਨ। ਫਰਜ਼ੀਵਾੜੇ ਦੇ ਇਲਜ਼ਾਮ ਕਾਂਗਰਸ ਅਤੇ ਅਕਾਲੀ ਦਲ ਨੇ ਲਗਾਏ ਸਨ। ਇਸ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਧਰਨਾ ਵੀ ਦਿੱਤਾ ਸੀ।

News18News18

ਵਿਦੇਸ਼

Scroll to Top