Ratan Tata

ICU ‘ਚ ਦਾਖ਼ਲ ਹੋਣ ਦੇ ਦਾਅਵਿਆਂ ‘ਤੇ ਰਤਨ ਟਾਟਾ ਨੇ ਖ਼ੁਦ ਦਿੱਤਾ ਇਹ ਜਵਾਬ

ਚੰਡੀਗੜ੍ਹ, 07 ਅਕਤੂਬਰ 2024: ਟਾਟਾ ਗਰੁੱਪ ਦੇ ਦਿੱਗਜ ਰਤਨ ਟਾਟਾ (Ratan Tata) ਦੀ ਅਚਾਨਕ ਸਿਹਤ ਵਿਗੜਨ ਦੀ ਖ਼ਬਰਾਂ ਦੇ ਦਾਅਵਿਆਂ ਦਾ ਰਤਨ ਟਾਟਾ ਨੇ ਖੁਦ ਖੰਡਨ ਕੀਤਾ ਹੈ | ਉਨ੍ਹਾਂ ਨੇ ਆਪਣੇ ਆਈਸੀਯੂ ਵਿੱਚ ਦਾਖਲ ਹੋਣ ਦੇ ਦਾਅਵਿਆਂ ਨੂੰ ਅਫਵਾਹ ਦੱਸਿਆ ਹੈ।

ਰਤਨ ਟਾਟਾ (Ratan Tata) ਨੇ ਆਈਸੀਯੂ ‘ਚ ਦਾਖ਼ਲ ਹੋਣ ਦੇ ਦਾਅਵਿਆਂ ਦਾ ਖੰਡਨ ਕਰਦਿਆਂ ਕਿਹਾ, ‘ਮੈਂ ਆਪਣੀ ਸਿਹਤ ਨੂੰ ਲੈ ਕੇ ਹਾਲ ਹੀ ‘ਚ ਫੈਲੀਆਂ ਅਫਵਾਹਾਂ ਤੋਂ ਜਾਣੂ ਹਾਂ। ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਸਾਰੇ ਦਾਅਵੇ ਬੇਬੁਨਿਆਦ ਹਨ। ਮੈਂ ਇਸ ਸਮੇਂ ਆਪਣੀ ਉਮਰ ਅਤੇ ਸਿਹਤ ਦੇ ਕਾਰਨ ਜ਼ਰੂਰੀ ਡਾਕਟਰੀ ਜਾਂਚ ਕਰਵਾ ਰਿਹਾ ਹਾਂ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ, ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਨਤਾ ਅਤੇ ਮੀਡੀਆ ਗਲਤ ਜਾਣਕਾਰੀ ਫੈਲਾਉਣ ਤੋਂ ਬਚੋ।

ਇਸ ਤੋਂ ਪਹਿਲਾਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਸਨਅਤਕਾਰ ਅਤੇ ਟਾਟਾ ਸੰਨਜ਼ ਦੇ ਆਨਰੇਰੀ ਚੇਅਰਮੈਨ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦਾਅਵਾ ਕੀਤਾ ਗਿਆ ਸੀ ਕਿ ਉਸ ਦਾ ਬਲੱਡ ਪ੍ਰੈਸ਼ਰ ਅਚਾਨਕ ਘੱਟ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਆਈਸੀਯੂ ‘ਚ ਰੱਖਿਆ ਗਿਆ। ਹਾਲਾਂਕਿ ਕੁਝ ਸਮੇਂ ਬਾਅਦ ਰਤਨ ਟਾਟਾ ਨੇ ਖੁਦ ਇਨ੍ਹਾਂ ਅਫਵਾਹਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ।

Scroll to Top