ਚੰਡੀਗੜ੍ਹ, 19 ਸਤੰਬਰ 2024: ਭਾਰਤੀ ਜਨਤਾ ਪਾਰਟੀ ਨੇ ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਹੋਏ ਗਠਜੋੜ ‘ਤੇ ਕਈਂ ਸਵਾਲਮ ਖੜੇ ਕੀਤੇ ਭਨ | ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਉਸਦੇ ਭਾਈਵਾਲ ਜੰਮੂ-ਕਸ਼ਮੀਰ ‘ਚ ਧਾਰਾ-370 ਫਿਰ ਤੋਂ ਬਹਾਲ ਕਰਨਾ ਚਾਹੁੰਦੀ ਹੈ, ਜੋ ਸੂਬੇ ਲਈ ਠੀਕ ਨਹੀਂ |
ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਾਰਾ 370 ਨੂੰ ਲੈ ਕੇ ਬਿਆਨ ਦਿੱਤਾ ਹੈ। ਇਸ ਬਿਆਨ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਕਿਹਾ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਵੱਲੋਂ ਧਾਰਾ 370 ਅਤੇ 35ਏ ‘ਤੇ ਕਾਂਗਰਸ ਅਤੇ ਜੇ.ਕੇ.ਐਨ.ਸੀ. ਨੂੰ ਸਮਰਥਨ ਦੇਣ ਨੇ ਇਕ ਵਾਰ ਫਿਰ ਕਾਂਗਰਸ ਦਾ ਪਰਦਾਫਾਸ਼ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਬਿਆਨ ਨੇ ਇਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਅਤੇ ਪਾਕਿਸਤਾਨ ਦੇ ਇਰਾਦੇ ਅਤੇ ਏਜੰਡਾ ਵੀ ਇੱਕੋ ਹੈ, ਅਤੇ ਪਿਛਲੇ ਕੁਝ ਸਾਲਾਂ ਤੋਂ ਰਾਹੁਲ ਗਾਂਧੀ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਸਾਰੀਆਂ ਭਾਰਤ ਵਿਰੋਧੀ ਤਾਕਤਾਂ ਦੇ ਨਾਲ ਖੜੇ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਕਿਹਾ, ”ਭਾਵੇਂ ਹਵਾਈ ਹਮਲੇ ਅਤੇ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਣ ਦੀ ਗੱਲ ਹੋਵੇ ਜਾਂ ਫਿਰ ਭਾਰਤੀ ਫੌਜ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੀ ਗੱਲ ਹੋਵੇ, ਰਾਹੁਲ ਗਾਂਧੀ ਦੀ ਕਾਂਗਰਸ ਪਾਰਟੀ ਅਤੇ ਪਾਕਿਸਤਾਨ ਹਮੇਸ਼ਾ ਇਕ ਸੁਰ ਰਹੇ ਹਨ | ਪਰ, ਕਾਂਗਰਸ ਪਾਰਟੀ ਅਤੇ ਪਾਕਿਸਤਾਨ ਇਹ ਭੁੱਲ ਜਾਂਦੇ ਹਨ ਕਿ ਕੇਂਦਰ ਵਿੱ’ਚ ਮੋਦੀ ਸਰਕਾਰ ਹੈ, ਇਸ ਲਈ ਜੰਮੂ-ਕਸ਼ਮੀਰ ‘ਚ ਨਾ ਤਾਂ ਧਾਰਾ 370 ਅਤੇ ਨਾ ਹੀ ਅ.ਤਿ.ਵਾ.ਦ ਵਾਪਸ ਆਉਣ ਵਾਲਾ ਹੈ।
Read More: BJP Manifesto: ਹਰਿਆਣਾ ਚੋਣਾਂ ਲਈ BJP ਦਾ ਚੋਣ ਮਨੋਰਥ ਪੱਤਰ ਜਾਰੀ, ਕੀਤੇ ਇਹ ਵਾਅਦੇ
ਦਰਅਸਲ, ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੂੰ ਪਾਕਿਸਤਾਨ ਦੇ ਜੀਓ ਨਿਊਜ਼ ਦੇ ਇੱਕ ਸਵਾਲ ਦੇ ‘ਚ ਕਿਹਾ ਕਿ ਪਾਕਿਸਤਾਨ ਅਤੇ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਜੰਮੂ-ਕਸ਼ਮੀਰ ‘ਚ ਧਾਰਾ 370 ਅਤੇ 35ਏ ਨੂੰ ਬਹਾਲ ਕਰਨ ‘ਤੇ ਇਕਮਤ ਹਨ। ਇਸ ਸਵਾਲ ‘ਤੇ
ਖਵਾਜਾ ਆਸਿਫ ਨੇ ਕਿਹਾ ਕਿ ਬਿਲਕੁਲ ਸਾਡੀ ਮੰਗ ਵੀ ਇਹੀ ਹੈ। ਧਾਰਾ 370 ਅਤੇ 35ਏ ਨੂੰ ਬਹਾਲ ਕਰਨ ਦੇ ਮੁੱਦੇ ‘ਤੇ ਪਾਕਿਸਤਾਨ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਗਠਜੋੜ ਦੇ ਨਾਲ ਹੈ।
ਜਿਕਰਯੋਗ ਇਹ ਕਿ ਹਰਿਆਣਾ ਅਤੇ ਜੰਮੂ-ਕਸ਼ਮੀਰ ਰੈਲੀਆਂ ‘ਚ ਭਾਜਪਾ ਕਾਂਗਰਸ ‘ਤੇ ਹਮਲਾਵਰ ਹੈ | ਬੀਤੇ 17 ਸਤੰਬਰ ਨੂੰ ਅਮਿਤ ਸ਼ਾਹ ਨੇ ਭਿਵਾਨੀ ‘ਚ ਲੋਹਾਰੂ ਤੋਂ ਬਾਅਦ ਹੁਣ ਉਹ ਫਰੀਦਾਬਾਦ ‘ਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ।
ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਰਾਹੁਲ ਗਾਂਧੀ ਝੂਠ ਬੋਲਣ ਵਾਲੀ ਮਸ਼ੀਨ ਹਨ। ਉਨ੍ਹਾਂ ਕਿਹਾ ਕਿ ਰਾਹੁਲ (Rahul Gandi) ਨੇ ਵਿਦੇਸ਼ਾਂ ‘ਚ ਓਬੀਸੀ ਰਿਜ਼ਰਵੇਸ਼ਨ ਨੂੰ ਖਤਮ ਕਰਨ ਦੀ ਗੱਲ ਕੀਤੀ, ਪਰ ਜਦੋਂ ਤੱਕ ਭਾਜਪਾ ਦੀ ਮੋਦੀ ਸਰਕਾਰ ਹੈ, ਰਿਜ਼ਰਵੇਸ਼ਨ ਨੂੰ ਕੋਈ ਹੱਥ ਨਹੀਂ ਲਗਾ ਸਕਦਾ।
ਅਮਿਤ ਸ਼ਾਹ (Amit Shah) ਨੇ ਕਿਹਾ ਕਿ ਹਰਿਆਣਾ ‘ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਕਿਸੇ ਤੋਂ ਲੁਕਿਆ ਨਹੀਂ ਹੈ। ਇੱਥੇ ਚਾਰ ਆਗੂ ਮੁੱਖ ਮੰਤਰੀ ਦੇ ਅਹੁਦੇ ਲਈ ਲੜ ਰਹੇ ਹਨ। ਕਾਂਗਰਸ ਝੂਠ ਦਾ ਕਾਰੋਬਾਰ ਕਰਦੀ ਹੈ। ਕਾਂਗਰਸ ਨੇ 40 ਸਾਲਾਂ ਤੋਂ ਵਨ ਰੈਂਕ ਵਨ ਪੈਨਸ਼ਨ ਦਾ ਵਾਅਦਾ ਲਟਕਾਇਆ। 2014 ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਅਤੇ 2015 ‘ਚ ਹੀ ਵਨ ਰੈਂਕ ਵਨ ਪੈਨਸ਼ਨ ਦਾ ਵਾਅਦਾ ਪੂਰਾ ਕੀਤਾ।