Moga Police: ਨਸ਼ਾ ਮੁਕਤ ਕਰਨ ਲਈ ਸਾਈਕਲ ਰੈਲੀ ‘ਤੇ ਖੇਡਾਂ ਦਾ ਕੀਤਾ ਆਯੋਜਨ, SSP ਨੇ ਦਿਖਾਈ ਹਰੀ ਝੰਡੀ

19 ਸਤੰਬਰ 2024: ਨਸ਼ਾ ਮੁਕਤ ਕਰਨ ਲਈ ਅੱਜ ਮੋਗਾ ਵਿਖੇ ਪੰਜਾਬ ਪੁਲਿਸ ਵੱਲੋਂ ਸਾਈਕਲ ਰੈਲੀ ਅਤੇ ਖੇਡਾਂ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਅਧਿਕਾਰੀ ਤੋਂ ਇਲਾਵਾ ਸਕੂਲੀ ਬੱਚਿਆਂ ਵੱਲੋਂ ਵੀ ਹਿੱਸਾ ਲਿਆ ਗਿਆ ਇਸ ਸਾਈਕਲ ਰੈਲੀ ਨੂੰ ਐਸਐਸਪੀ ਮੋਗਾ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ|

ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਗਾ ਅੰਕੁਰ ਗੁਪਤਾ ਨੇ ਕਿਹਾ ਕਿ ਇਹ ਸਾਈਕਲ ਰੈਲੀ ਦਾ ਆਯੋਜਨ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕੀਤਾ ਗਿਆ ਹੈ ਇਸ ਰੈਲੀ ਵਿੱਚ ਪੰਜਾਬ ਪੁਲਿਸ ਦੇ ਸਾਰੇ ਅਫਸਰ ਅਤੇ ਮੁਲਾਜ਼ਮਾਂ ਨੇ ਹਿੱਸਾ ਲਿਆ ਅਤੇ ਸਕੂਲ ਬੱਚਿਆਂ ਵੱਲੋਂ ਵੀ ਇਸ ਵਿੱਚ ਹਿੱਸਾ ਲਿਆ ਗਿਆ ਇਹ ਸਾਈਕਲ ਰੈਲੀ ਜੋਗਿੰਦਰ ਸਿੰਘ ਚੌਂਕ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਗੁਰੂ ਨਾਨਕ ਕਾਲਜ ਵਿਖੇ ਸਮਾਪਤ ਕੀਤੀ ਗਈ ਉਸ ਤੋਂ ਬਾਅਦ ਬਾਸਕਟਬਾਲ ਫੁਟਬਾਲ ਤੋਂ ਇਲਾਵਾ ਵਾਲੀਬਾਲ ਦੇ ਮੈਚ ਵੀ ਕਰਵਾਏ ਗਏ ਉਥੇ ਉਹਨਾਂ ਨੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਕਿ ਨਸ਼ੇ ਤੋਂ ਦੂਰ ਰਹਿਣ ਅਤੇ ਆਪਣੇ ਨਾਲ ਹੋਰ ਨੌਜਵਾਨਾਂ ਨੂੰ ਖੇਡਣ ਲਈ ਪ੍ਰੇਰਿਤ ਕਰਨ ਅਤੇ 10- 10 ਦੀ ਚੈਨ ਬਣਾ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਲਈ ਜਾਗਰੂਕ ਕੀਤਾ ਜਾਵੇ ਖੇਡਾਂ ਤੋਂ ਬਾਅਦ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ

(ਰਿਪੋਰਟਰ ਸੰਜੀਵ ਕੁਮਾਰ ਅਰੋੜਾ)

Scroll to Top