Stree 2

ਸਿਨੇਮਾਘਰਾਂ ਤੋਂ ਬਾਅਦ ਹੁਣ OTT ਪਲੇਟਫਾਰਮ ‘ਤੇ ਦੇਖ ਸਕਣਗੇ ਫਿਲਮ Stree 2

ਚੰਡੀਗੜ੍ਹ, 6 ਸਤੰਬਰ 2024: ਅਦਾਕਾਰਾ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ‘ਸਤ੍ਰੀ 2’ (Stree 2) ਬਲਾਕਬਸਟਰ ਡਰਾਉਣੀ ਕਾਮੇਡੀ ਸਟ੍ਰੀ ਦਾ ਸੀਕਵਲ ਹੈ, ਜੋ 2018 ‘ਚ ਰਿਲੀਜ਼ ਹੋਈ ਸੀ। ਇਹ ਫਿਲਮ 14 ਅਗਸਤ, 2024 ਦੀ ਰਾਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਇਹ ਫਿਲਮ ਸਤੰਬਰ ‘ਚ OTT ‘ਤੇ ਰਿਲੀਜ਼ ਹੋਣ ਵਾਲੀ ਹੈ। ਆਓ ਜਾਣਦੇ ਹਾਂ ਕਿ ਕਿਸ OTT ਪਲੇਟਫਾਰਮ ‘ਤੇ ਦਰਸ਼ਕ ਘਰ ਬੈਠੇ ਫਿਲਮ ਦੇਖ ਸਕਦੇ ਹਨ।

Stree 2 ਦਾ ਪ੍ਰੀਮੀਅਰ 27 ਸਤੰਬਰ 2024 ਨੂੰ OTT ‘ਤੇ ਹੋਵੇਗਾ। ਦਰਸ਼ਕ ਇਸ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਵੀ ਦੇਖ ਸਕਦੇ ਹਨ। ਅਮਰ ਕੌਸ਼ਿਕ ਦੇ ਨਿਰਦੇਸ਼ਨ ‘ਚ ਬਣੀ ਸ਼ਰਧਾ ਕਪੂਰ ਅਤੇ ਰਾਜਕੁਮਾਰ ਸਟਾਰਰ ਫਿਲਮ ‘ਸਟ੍ਰੀ 2’ ਬਾਕਸ ਆਫਿਸ ‘ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫਿਲਮ 500 ਕਰੋੜ ਦੇ ਕਲੱਬ ‘ਚ ਐਂਟਰੀ ਕਰ ਚੁੱਕੀ ਹੈ ਅਤੇ ਬਾਕਸ ਆਫਿਸ ‘ਤੇ ਰਾਜ ਕਰ ਰਹੀ ਹੈ।

Scroll to Top