Pearl Group

ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦਾ ਅੱਜ ਅੰਤਿਮ ਸਸਕਾਰ, ਨਿਵੇਸ਼ਕਾਂ ਦੇ ਪੈਸੇ ਵਾਪਸ ਕਰੇਗਾ ਪਰਿਵਾਰ

ਚੰਡੀਗੜ੍ਹ, 28 ਅਗਸਤ 2024: ਪੰਜਾਬ ਦੇ ਪਰਲ ਗਰੁੱਪ (Pearl Group) ਦੇ ਮਾਲਕ ਅਤੇ 45,000 ਕਰੋੜ ਰੁਪਏ ਦੇ ਘਪਲੇ ਦੇ ਮਾਸਟਰਮਾਈਂਡ ਨਿਰਮਲ ਸਿੰਘ ਭੰਗੂ (Nirmal Singh Bhangu) ਦਾ ਐਤਵਾਰ ਰਾਤ ਨੂੰ ਸਹਿਤ ਵਿਗੜਨ ਤੋਂ ਬਾਅਦ ਦਿੱਲੀ ‘ਚ ਦਿਹਾਂਤ ਹੋ ਗਿਆ ਸੀ ।

ਨਿਰਮਲ ਸਿੰਘ ਭੰਗੂ ਦਾ ਅੱਜ ਚੰਡੀਗੜ੍ਹ ਵਿਖੇ ਸਸਕਾਰ ਕੀਤਾ ਜਾਵੇਗਾ। ਅੰਤਿਮ ਸਸਕਾਰ ਤੋਂ ਪਹਿਲਾਂ ਪਰਿਵਾਰ ਨੇ ਜਨਤਕ ਨੋਟਿਸ ਜਾਰੀ ਕਰਕੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦੀ ਗੱਲ ਆਖੀ ਹੈ | ਇਹ ਜਨਤਕ ਨੋਟ ਉਨ੍ਹਾਂ ਦੀ ਧੀ ਬਰਿੰਦਰ ਕੌਰ ਭੰਗੂ ਵੱਲੋਂ ਜਾਰੀ ਕੀਤਾ ਗਿਆ ਹੈ ।

ਜਿਕਰਯੋਗ ਹੈ ਕਿ ਭੰਗੂ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜਨਵਰੀ 2016 ‘ਚ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਉਹ ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਸਨ | ਜਾਣਕਾਰੀ ਮੁਤਾਬਕ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਐਤਵਾਰ ਰਾਤ ਨੂੰ ਦਿੱਲੀ ਦੇ ਡੀਡੀਯੂ ਹਸਪਤਾਲ ਲਿਆਂਦਾ ਗਿਆ। ਸ਼ਾਮ 7.50 ਵਜੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਨਿਰਮਲ ਭੰਗੂ (Nirmal Singh Bhangu) ‘ਤੇ ਇੱਕ ਸਕੀਮਾਂ ਰਾਹੀਂ ਕਰੋੜਾਂ ਡਾਲਰ ਦਾ ਸਾਮਰਾਜ ਇਕੱਠਾ ਕਰਨ ਦਾ ਦੋਸ਼ ਸੀ। ਭੰਗੂ ਨੇ 5 ਕਰੋੜ ਤੋਂ ਵੱਧ ਲੋਕਾਂ ਨੂੰ ਅਜਿਹੀਆਂ ਸਕੀਮਾਂ ‘ਚ ਫਸਾ ਕੇ ਹਜ਼ਾਰਾਂ ਕਰੋੜ ਰੁਪਏ ਇਕੱਠੇ ਕੀਤੇ ਅਤੇ ਵਿਦੇਸ਼ਾਂ ‘ਚ ਨਿਵੇਸ਼ ਕੀਤਾ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਜਾਂਚ ਕੀਤੀ।

Scroll to Top