DSGMC

DSGMC: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੋਤਾਖੋਰ ਪ੍ਰਗਟ ਸਿੰਘ ਦਾ ਸਨਮਾਨ

ਨਵੀਂ ਦਿੱਲੀ, 24 ਅਗਸਤ 2024: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਵੱਲੋਂ ਗੋਤਾਖੋਰ ਪ੍ਰਗਟ ਸਿੰਘ ਨੂੰ ਸਨਮਾਨਿਤ ਕੀਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ‘ਚ ਪ੍ਰਗਟ ਸਿੰਘ ਦਾ ਸਨਮਾਨ ਕਰਦਿਆਂ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪ੍ਰਗਟ ਸਿੰਘ ਨੇ ਜ਼ਿੰਦਗੀ ‘ਚ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਤੇ ਸਮੁੱਚੀ ਸਿੱਖ ਕੌਮ ਨੂੰ ਅਜਿਹੀਆਂ ਸ਼ਖਸੀਅਤਾਂ ’ਤੇ ਮਾਣ ਹੈ।

ਉਹਨਾਂ ਦੱਸਿਆ ਕਿ ਪ੍ਰਗਟ ਸਿੰਘ ਨੇ 4 ਹਜ਼ਾਰ ਬੱਚਿਆਂ ਨੂੰ ਜਿਉਂਦਿਆਂ ਨਹਿਰਾਂ ਤੇ ਨਦੀਆਂ ‘ਚੋਂ ਬਾਹਰ ਕੱਢਿਆ ਹੈ । ਇਸੇ ਤਰੀਕੇ ਇਸ ਨੇ 17 ਹਜ਼ਾਰ ਮ੍ਰਿਤਕ ਦੇਹਾਂ ਕੱਢੀਆਂ ਤੇ ਉਹਨਾਂ ਦੇ ਪਰਿਵਾਰਕ ਵਾਰਸਾਂ ਹਵਾਲੇ ਕੀਤੀਆਂ। ਉਹਨਾਂ ਦੱਸਿਆ ਕਿ ਇਥੇ ਹੀ ਬੱਸ ਨਹੀਂ ਸਗੋਂ ਪ੍ਰਗਟ ਸਿੰਘ ਨੇ 18 ਮਗਰਮੱਛ ਜਿਉਂਦੇ ਫੜੇ ਤੇ ਜੰਗਲੀ ਜੀਵ ਵਿਭਾਗ ਹਵਾਲੇ ਕੀਤੇ ਤਾਂ ਜੋ ਉਹ ਹੋਰ ਲੋਕਾਂ ਦਾ ਨੁਕਸਾਨ ਨਾ ਕਰ ਸਕਣ। ਉਹਨਾਂ ਕਿਹਾ ਕਿ ਪ੍ਰਗਟ ਸਿੰਘ ਵਰਗੇ ਲੋਕਾਂ ਦੀ ਬਦੌਲਤ ਹੀ ਅੱਜ ਮਨੁੱਖਤਾ ਦੀ ਵੱਡੀ ਸੇਵਾ ਹੋ ਰਹੀ ਹੈ ਤੇ ਨੌਜਵਾਨ ਵਰਗ ਨੂੰ ਇਹਨਾਂ ਤੋਂ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ |

Scroll to Top