ਚੰਡੀਗੜ੍ਹ, 17 ਅਗਸਤ 2024: Sabarmati Express: ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਅੱਜ ਸਵੇਰ ਕਰੀਬ 2:30 ਵਜੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਟ੍ਰੇਨ ਨੰਬਰ 19168 ਸਾਬਰਮਤੀ ਐਕਸਪ੍ਰੈਸ ਕਾਨਪੁਰ ਅਤੇ ਭੀਮਸੇਨ ਸਟੇਸ਼ਨਾਂ ਦੇ ਵਿਚਕਾਰ ਬਲਾਕ ਸੈਕਸ਼ਨ ‘ਚ ਪਟੜੀ ਤੋਂ ਉਤਰ ਗਈ। ਫਿਲਹਾਲ ਮੌਕੇ ਤੋਂ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ | ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਹਨ | ਆਈਬੀ ਅਤੇ ਯੂਪੀ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਕਰ ਰਹੀ ਹੈ |
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਟਰੇਨ (Sabarmati Express) ਦਾ ਇੰਜਣ ਪਟੜੀ ‘ਤੇ ਪਈ ਕਿਸੇ ਭਾਰੀ ਚੀਜ਼ ਨਾਲ ਟਕਰਾ ਗਿਆ। ਇੰਜਣ ‘ਤੇ ਟਕਰਾਉਣ ਦੇ ਨਿਸ਼ਾਨ ਹਨ। ਸਬੂਤ ਸੁਰੱਖਿਅਤ ਰੱਖੇ ਗਏ ਹਨ। ਆਈਬੀ ਅਤੇ ਯੂਪੀ ਪੁਲਿਸ ਜਾਂਚ ਕਰ ਰਹੀ ਹੈ।