Himachal Pradesh

Himachal: ਹਿਮਾਚਲ ਪ੍ਰਦੇਸ਼ ‘ਚ ਕਈਂ ਥਾਵਾਂ ’ਤੇ ਬੱਦਲ ਫਟਣ ਨਾਲ ਤਬਾਹੀ, 53 ਜਣੇ ਲਾਪਤਾ

ਚੰਡੀਗੜ੍ਹ, 01 ਅਗਸਤ 2024: ਹਿਮਾਚਲ ਪ੍ਰਦੇਸ਼ (Himachal Pradesh) ‘ਚ ਮੀਂਹ ਨੇ ਤਬਾਹੀ ਕਾਫ਼ੀ ਮਚਾਈ ਹੈ। ਕੁੱਲੂ ਦੇ ਮਲਾਨਾ, ਮੰਡੀ ਜ਼ਿਲ੍ਹੇ ਦੇ ਥਲਟੁਖੋੜ ਅਤੇ ਚੰਬਾ ਜ਼ਿਲ੍ਹੇ ਵਿੱਚ ਦੋ ਥਾਵਾਂ ’ਤੇ ਬੱਦਲ ਫਟਣ ਕਾਰਨ ਕਈ ਘਰ ਪਾਣੀ ‘ਚ ਰੁੜ੍ਹ ਗਏ ਹਨ | ਕੁੱਲੂ, ਮੰਡੀ ਅਤੇ ਰਾਮਪੁਰ ‘ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਮਲਾਨਾ ‘ਚ ਪਾਵਰ ਪ੍ਰੋਜੈਕਟ 1 ਦਾ ਬੰਨ੍ਹ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਟੁੱਟ ਗਿਆ ਹੈ । ਤਿੰਨੋਂ ਥਾਵਾਂ ‘ਤੇ ਕਰੀਬ 53 ਜਣੇ ਲਾਪਤਾ ਹੋ ਗਏ ਹਨ ਅਤੇ ਦੋ ਜਣਿਆਂ ਦੀ ਮੌਤ ਦੀ ਖ਼ਬਰ ਹੈ । ਇੱਥੇ 35 ਜਣਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਮੰਡੀ ਇਲਾਕੇ ਦੇ ਸਾਰੇ ਸਕੂਲ ਅਤੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ।

Scroll to Top