Ajay Singh Chautala

Haryana News: ਹਰਿਆਣਾ ‘ਚ JJP ਪ੍ਰਧਾਨ ਅਜੈ ਸਿੰਘ ਚੌਟਾਲਾ ਦੇ ਕਾਫ਼ਲੇ ਦੀ ਕਾਰ ਹਾਦਸਾਗ੍ਰਸਤ

ਚੰਡੀਗੜ੍ਹ, 26 ਜੁਲਾਈ 2024: ਹਰਿਆਣਾ ਦੇ ਜੀਂਦ ‘ਚ ਜਨਨਾਇਕ ਜਨਤਾ ਪਾਰਟੀ (JJP) ਦੇ ਰਾਸ਼ਟਰੀ ਪ੍ਰਧਾਨ ਡਾਕਟਰ ਅਜੈ ਸਿੰਘ ਚੌਟਾਲਾ (Ajay Singh Chautala) ਦੇ ਕਾਫ਼ਲੇ ਦੀ ਕਾਰ ਹਾਦਸਾਗ੍ਰਸਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਅਜੈ ਚੌਟਾਲਾ ਦਾ ਕਾਫ਼ਲਾ ਸਿਰਸਾ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ | ਇਸ ਦੌਰਾਨ ਨਰਵਾਣਾ ਤੋਂ ਪਹਿਲਾਂ ਪਿੰਡ ਢਾਕਲ ਨੇੜੇ ਰਸਤੇ ‘ਚ ਇਕ ਨੀਲ ਗਊ ਆ ਗਈ ਅਤੇ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ।

ਆਸ-ਪਾਸ ਦੇ ਲੋਕਾਂ ਨੇ ਅਜੇ ਚੌਟਾਲਾ ਅਤੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਨੂੰ ਕਾਰ ‘ਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਉਸ ਨੂੰ ਕਿਸੇ ਹੋਰ ਗੱਡੀ ਵਿੱਚ ਜੀਂਦ ਵੱਲ ਭੇਜ ਦਿੱਤਾ ਗਿਆ। ਹਾਲਾਂਕਿ ਇਸ ਹਾਦਸੇ ‘ਚ ਕਿਸੇ ਨੂੰ ਕੋਈ ਜ਼ਿਆਦਾ ਸੱਟ ਨਹੀਂ ਲੱਗੀ, ਪਰ ਹਾਦਸੇ ‘ਚ ਨੀਲ ਗਊ ਦੀ ਜਾਨ ਚਲੀ ਗਈ ਹੈ |

Scroll to Top