Canada

Canada: ਕੈਨੇਡਾ ‘ਚ 23 ਸਾਲਾ ਪੰਜਾਬੀ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ

ਚੰਡੀਗੜ, 12 ਜੁਲਾਈ 2024: ਕੈਨੇਡਾ (Canada) ਤੋਂ 23 ਸਾਲਾ ਪੰਜਾਬੀ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਮ੍ਰਿਤਕ ਲੜਕੀ ਤਨਵੀਰ ਕੌਰ ਰਾਏਕੋਟ ਦੇ ਪਿੰਡ ਲੋਹਟਬੱਦੀ ਦੀ ਰਹਿਣ ਵਾਲੀ ਹੈ | ਮਿਲੀ ਜਾਣਕਾਰੀ ਮੁਤਾਬਕ ਤਨਵੀਰ ਕੌਰ ਪਿਛਲੇ ਸਾਲ 2023 ‘ਚ ਅਗਸਤ ਮਹੀਨੇ ਸਟੱਡੀ ਵੀਜੇ ‘ਤੇ ਬਰੈਂਮਟਨ (ਕੈਨੇਡਾ ) ਗਈ ਸੀ | ਤਨਵੀਰ ਦੇ ਪਰਿਵਾਰ ਨੇ ਤਨਵੀਰ ਕੌਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਕੋਲ ਮੱਦਦ ਦੀ ਅਪੀਲ ਕੀਤੀ ਹੈ |

Scroll to Top