IAS Karnail Singh

Punjab News: ਪੰਜਾਬ ਸਰਕਾਰ ਵੱਲੋਂ IAS ਕਰਨੈਲ ਸਿੰਘ ਦਾ ਅਸਤੀਫਾ ਮਨਜ਼ੂਰ

ਚੰਡੀਗੜ੍ਹ, 12 ਜੁਲਾਈ 2024: ਪੰਜਾਬ ਸਰਕਾਰ ਨੇ ਸੀਨੀਅਰ ਆਈਏਐਸ ਅਧਿਕਾਰੀ ਅਤੇ ਕਪੂਰਥਲਾ ਦੇ ਸਾਬਕਾ ਡੀਸੀ ਕਰਨੈਲ ਸਿੰਘ (IAS Karnail Singh) ਦੀ ਵੀਆਰਐਸ ਅਰਜ਼ੀ ਸਵੀਕਾਰ ਕਰ ਲਈ ਹੈ | ਹੁਣ ਸਾਬਕਾ ਡੀਸੀ ਕਰਨੈਲ ਸਿੰਘ ਸੇਵਾਮੁਕਤ ਹੋ ਗਏ ਹਨ | ਪੰਜਾਬ ਸਰਕਾਰ ਨੇ ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ | ਕਰਨੈਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਆਸਤ ‘ਚ ਕੋਈ ਦਿਲਚਸਪੀ ਨਹੀਂ ਹੈ | ਉਹ ਪਰਿਵਾਰ ਨੂੰ ਨਾਲ ਆਪਣਾ ਸਮਾਂ ਬਿਤਾਉਣਾ ਚਾਹੁੰਦੇ ਹਨ |

ਦੱਸਿਆ ਜਾ ਰਿਹਾ ਹੈ ਕਿ 2015 ਬੈਚ ਦੇ ਆਈਏਐਸ ਅਧਿਕਾਰੀ ਕਰਨੈਲ ਸਿੰਘ (IAS Karnail Singh) ਨੇ ਤਿੰਨ ਮਹੀਨੇ ਪਹਿਲਾਂ ਆਪਣੇ ਅਹੁਦੇ ਤੋਂ ਵੀਆਰਐਸ ਲਈ ਅਰਜ਼ੀ ਦਿੱਤੀ ਸੀ। ਉਨ੍ਹਾਂ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਵੀ ਅਰਜ਼ੀ ਭੇਜੀ ਸੀ। ਕਰਨੈਲ ਸਿੰਘ ਨੇ 30 ਸਤੰਬਰ ਨੂੰ ਰਿਟਾਇਰ ਹੋਣਾ ਸੀ।

 

Scroll to Top