Mihir Shah

Mumbai News: ਵਰਲੀ ਹਿੱਟ ਐਂਡ ਰਨ ਕੇਸ ‘ਚ ਮਿਹਰ ਸ਼ਾਹ ਦੇ ਵਿਦੇਸ਼ ਭੱਜਣ ਦਾ ਖਦਸ਼ਾ, ਪੁਲਿਸ ਵੱਲੋਂ ਲੁੱਕ ਆਊਟ ਸਰਕੂਲਰ ਜਾਰੀ

ਚੰਡੀਗੜ੍ਹ, 08 ਜੁਲਾਈ 2024: ਮੁੰਬਈ ਦੇ ਵਰਲੀ ਇਲਾਕੇ ‘ਚ ਇੱਕ ਤੇਜ਼ ਰਫ਼ਤਾਰ BMW ਕਾਰ ਨੇ ਇੱਕ ਸਕੂਟਰ ਨੂੰ ਟੱਕਰ ਮਾਰ ਦਿੱਤੀ, ਇਸ ਘਟਨਾ ‘ਚ ਇੱਕ ਬੀਬੀ ਦੀ ਜਾਨ ਚਲੀ ਗਈ | ਘਟਨਾ ਸਮੇਂ BMW ਕਾਰ ਮਿਹਰ ਸ਼ਾਹ (Mihir Shah) ਚਲਾ ਰਿਹਾ ਸੀ | ਪੁਲਿਸ ਨੂੰ ਸ਼ੱਕ ਹੈ ਕਿ ਘਟਨਾ ਦੇ ਸਮੇਂ ਮਿਹਰ ਨੇ ਸ਼ਰਾਬ ਪੀਤੀ ਹੋਈ ਸੀ।

ਪੁਲਿਸ ਏ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਮੁਲਜ਼ਮ ਮਿਹਰ ਸ਼ਾਹ ਨੂੰ ਲੱਭਣ ਲਈ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਹੈ। ਪੁਲਿਸ ਨੇ ਮਿਹਰ ਸ਼ਾਹ ਦੇ ਦੇਸ਼ ਛੱਡ ਕੇ ਭੱਜਣ ਦੀ ਸੰਭਾਵਨਾ ਨੂੰ ਦੇਖਦਿਆਂ ਬੀਤੇ ਦਿਨ ਮਿਹਰ ਖ਼ਿਲਾਫ਼ ਇ ਕਾਰਵਾਈ ਕੀਤੀ ਹੈ | ਪੁਲਿਸ ਨੇ ਇਸ ਮਾਮਲੇ ਸੰਬਧੀ ਛੇ ਟੀਮਾਂ ਦਾ ਗਠਨ ਕੀਤਾ |

ਜਿਕਰਯੋਗ ਹੈ ਕਿ ਮੁਲਜ਼ਮ ਮਿਹਰ ਸ਼ਾਹ (Mihir Shah) ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਸ਼ਿਵ ਸੈਨਾ ਆਗੂ ਰਾਜੇਸ਼ ਸ਼ਾਹ ਦਾ ਬੇਟਾ ਹੈ | ਪੁਲਿਸ ਨੇ ਮੁਲਜ਼ਮ ਦੇ ਪਿਓ ਰਾਜੇਸ਼ ਸ਼ਾਹ ਅਤੇ ਉਸ ਦੇ ਡਰਾਈਵਰ ਰਾਜਿੰਦਰ ਸਿੰਘ ਬਿਜਾਵਤ ਨੂੰ ਪੁਲਿਸ ਨਾਲ ਸਹਿਯੋਗ ਨਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ | ਇਨ੍ਹਾਂ ਨੂੰ ਹੁਣ ਪੁਲਿਸ ਵੱਲੋਂ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਭਾਰਤੀ ਨਿਆਂਇਕ ਸੰਹਿਤਾ ਦੇ ਤਹਿਤ ਕ.ਤ.ਲ, ਅਣਗਹਿਲੀ ਨਾਲ ਗੱਡੀ ਚਲਾਉਣ ਅਤੇ ਸਬੂਤ ਨਸ਼ਟ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

Scroll to Top