ਚੰਡੀਗੜ੍ਹ, 5 ਜੁਲਾਈ 2024: ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਦਿਵਿਆਂਗ ਕਰਮਚਾਰੀਆਂ ਨੂੰ ਅਪੰਗਤਾ ਸੰਬੰਧੀ ਸਮਰਥਾ ਵਿਕਾਸ ਸਬੰਧੀ ਵਰਕਸ਼ਾਪਾਂ ਅਤੇ ਸੈਮੀਨਾਰਾਂ ‘ਚ ਭਾਗ ਲੈਣ ਲਈ ਪੰਜ ਸਪੈਸ਼ਲ ਕੈਜੂਅਲ ਲੀਵ (Casual leave) ਦਿੱਤੀ ਜਾਵੇਗੀ |
ਪੰਜਾਬ ਸਰਕਾਰ ਦੇ ਇਸ ਫੈਸਲੇ ਤਹਿਤ ਦਿਵਿਆਂਗ ਕਰਮਚਾਰੀ ਹਰੇਕ ਕੈਲੰਡਰ ਸਾਲ ‘ਚ ਇੱਕ ਛੁੱਟੀ ਵਿਸ਼ਵ ਦਿਵਿਆਂਗਜਨ ਦਿਹਾੜਾ (3 ਦਸੰਬਰ), ਦੂਜੀ ਛੁੱਟੀ ਲੂਈਸ ਬਰੇਲ ਦੇ ਜਨਮ ਦਿਹਾੜੇ ਮੌਕੇ (4 ਜਨਵਰੀ) ਤੇ ਤਿੰਨ ਛੁੱਟੀਆਂ ਸਹੂਲਤ ਮੁਤਾਬਕ ਸੈਮੀਨਾਰ ਜਾਂ ਵਰਕਸ਼ਾਪ ‘ਚ ਭਾਗ ਲੈਣ ਲਈ ਕਰਨ ਸਕਦੇ ਹਨ |