PSEB

PSEB ਵੱਲੋਂ ਇਸੇ ਮਹੀਨੇ ਕਰਵਾਈ ਜਾਵੇਗੀ ਪੰਜਾਬੀ ਦੇ ਵਾਧੂ ਵਿਸ਼ੇ ਦੀ ਪ੍ਰੀਖਿਆ

ਚੰਡੀਗੜ੍, 01 ਜੁਲਾਈ 2024: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਪੰਜਾਬੀ ਦੇ ਵਾਧੂ ਵਿਸ਼ੇ ਦੀ ਪ੍ਰੀਖਿਆ ਇਸ ਮਹੀਨੇ ਕਰਵਾਈ ਜਾਵੇਗੀ । ਸਿੱਖਿਆ ਬੋਰਡ ਮੁਤਾਬਕ ਪ੍ਰੀਖਿਆ 29 ਅਤੇ 30 ਜੁਲਾਈ ਨੂੰ ਹੋਵੇਗੀ| ਇਸਦੇ ਪ੍ਰੀਖਿਆ ਲਈ ਦਾਖਲਾ ਫਾਰਮ ਅੱਜ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਪ੍ਰੀਖਿਆ ਫਾਰਮ ਬੋਰਡ ਦੀ ਸਿੰਗਲ ਵਿੰਡੋ ਰਾਹੀਂ 18 ਜੁਲਾਈ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ। ਪ੍ਰੀਖਿਆ ਨਾਲ ਸਬੰਧਤ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ‘ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

Scroll to Top