Rajkot airport

Rajkot airport: ਦਿੱਲੀ ਤੋਂ ਬਾਅਦ ਹੁਣ ਰਾਜਕੋਟ ਏਅਰਪੋਰਟ ਦੇ ਬਾਹਰ ਟਰਮੀਨਲ ਦੀ ਛੱਤ ਦਾ ਹਿੱਸਾ ਡਿੱਗਿਆ

ਚੰਡੀਗੜ੍ਹ, 29 ਜੂਨ 2024: ਭਾਰੀ ਮੀਂਹ ਕਾਰਨ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਾਅਦ ਹੁਣ ਗੁਜਰਾਤ ਦੇ ਰਾਜਕੋਟ ਹਵਾਈ ਅੱਡੇ (Rajkot airport) ‘ਤੇ ਅੱਜ ਦੁਪਹਿਰ ਇੱਕ ਹਾਦਸਾ ਵਾਪਰਿਆ ਹੈ | ਮਿਲੀ ਜਾਣਕਾਰੀ ਮੁਤਾਬਕ ਭਾਰੀ ਮੀਂਹ ਕਾਰਨ ਰਾਜਕੋਟ ਏਅਰਪੋਰਟ ਦੀ ਛੱਤ ਦਾ ਇੱਕ ਹਿੱਸਾ ਹੇਠਾਂ ਡਿੱਗ ਗਿਆ।

ਦੱਸਿਆ ਜਾ ਰਿਹਾ ਹੈ ਕਿ ਹਵਾਈ ਅੱਡੇ ਦੇ ਟਰਮੀਨਲ ਦੇ ਬਾਹਰ ਯਾਤਰੀ ਪਿਕਅੱਪ ਅਤੇ ਡਰਾਪ ਖੇਤਰ ‘ਚ ਇਹ ਛੱਤ ਦਾ ਹਿੱਸਾ ਡਿੱਗਿਆ ਹੈ | ਇਸਦਾ ਪਿਛਲੇ ਸਾਲ ਜੁਲਾਈ ਮਹੀਨੇ ‘ਚ ਉਦਘਾਟਨ ਕੀਤਾ ਗਿਆ ਸੀ | ਰਾਹਤ ਦੀ ਗੱਲ ਇਹ ਹੈ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ |

ਇਸ ਘਟਨਾ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਮੀਂਹ ਦੇ ਪਾਣੀ ਨਾਲ ਭਰੀ ਛੱਤ ਨੂੰ ਰੱਖ-ਰਖਾਅ ਦੇ ਕੰਮ ਦੌਰਾਨ ਇਸਦਾ (Rajkot airport) ਹਿੱਸਾ ਡਿੱਗ ਗਿਆ। ਮਾਮਲੇ ਦੀ ਸੰਬੰਧਿਤ ਵਿਭਾਗ ਨੇ ਵਿਸਤ੍ਰਿਤ ਰਿਪੋਰਟ ਮੰਗੀ ਗਈ ਹੈ। ਰਾਜਕੋਟ ਹਵਾਈ ਅੱਡੇ ‘ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

Scroll to Top