ਚੰਡੀਗੜ੍ਹ, 21 ਮਈ 2024: (KKR vs SRH) ਆਈ.ਪੀ.ਐੱਲ 2024 ਦੇ ਕੁਆਲੀਫਾਇਰ-1 ‘ਚ ਅੱਜ ਚੋਟੀ ‘ਤੇ ਕਾਬਜ਼ ਕੋਲਕਾਤਾ ਨਾਈਟ ਰਾਈਡਰਜ਼ (KKR) ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਵੇਗਾ। ਹਾਲਾਂਕਿ ਦੋਵਾਂ ਟੀਮਾਂ ਨੂੰ ਫਾਈਨਲ ‘ਚ ਪਹੁੰਚਣ ਦੇ ਦੋ-ਦੋ ਮੌਕੇ ਮਿਲਣਗੇ ਪਰ ਕੇਕੇਆਰ ਅਤੇ ਹੈਦਰਾਬਾਦ ਇਸ ਮੈਚ ਨੂੰ ਜਿੱਤ ਕੇ ਖਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਨਗੇ। ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਜਾਣੋ ਦੋਵਾਂ ਟੀਮਾਂ ਦਾ ਪਲੇਇੰਗ-11:-
ਕੋਲਕਾਤਾ ਨਾਈਟ ਰਾਈਡਰਜ਼ (KKR): ਰਹਿਮਾਨੁੱਲਾ ਗੁਰਬਾਜ਼ (ਵਿਕਟਕੀਪਰ), ਸੁਨੀਲ ਨਾਰਾਇਣ, ਵੈਂਕਟੇਸ਼ ਅਈਅਰ (ਕਪਤਾਨ), ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਵੈਭਵ ਅਰੋੜਾ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ।
ਪ੍ਰਭਾਵੀ ਖਿਡਾਰੀ : ਅਨੁਕੁਲ ਰਾਏ, ਮਨੀਸ਼ ਪਾਂਡੇ, ਨਿਤੀਸ਼ ਰਾਣਾ, ਕੇਐਸ ਭਰਤ, ਸ਼ੇਰਫਾਨੇ ਰਦਰਫੋਰਡ।
ਸਨਰਾਈਜ਼ਰਜ਼ ਹੈਦਰਾਬਾਦ (SRH): ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਨਿਤੀਸ਼ ਰੈੱਡੀ, ਹੇਨਰਿਕ ਕਲਾਸੇਨ (ਵਿਕੇਟਕੀਪਰ), ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਪੈਟ ਕਮਿੰਸ (ਕਪਤਾਨ), ਭੁਵਨੇਸ਼ਵਰ ਕੁਮਾਰ, ਵਿਜੇਕਾਂਤ ਵਿਯਾਸਕਾਂਤ, ਟੀ. ਨਟਰਾਜਨ।
ਪ੍ਰਭਾਵੀ ਖਿਡਾਰੀ: ਸਨਵੀਰ ਸਿੰਘ, ਉਮਰਾਨ ਮਲਿਕ, ਗਲੇਨ ਫਿਲਿਪਸ, ਵਾਸ਼ਿੰਗਟਨ ਸੁੰਦਰ, ਜੈਦੇਵ ਉਨਾਦਕਟ।