Mumbai Indians

IPL 2024: ਮੁੰਬਈ ਇੰਡੀਅਨਜ਼ ਨੇ ਰਚਿਆ ਇਤਿਹਾਸ, ਟੀ-20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਮੈਚ ਜਿੱਤਣ ਵਾਲੀ ਟੀਮ ਬਣੀ

ਚੰਡੀਗੜ੍ਹ, 08 ਅਪ੍ਰੈਲ 2024: ਦਿੱਲੀ ਕੈਪੀਟਲਸ ਦੇ ਖ਼ਿਲਾਫ਼ ਜਿੱਤ ਦੇ ਨਾਲ, ਮੁੰਬਈ ਇੰਡੀਅਨਜ਼ (Mumbai Indians) ਨੇ ਆਈਪੀਐਲ ਦੇ 17ਵੇਂ ਸੀਜ਼ਨ ਵਿੱਚ ਆਪਣੀ ਜਿੱਤ ਦਾ ਖਾਤਾ ਖੋਲ੍ਹਿਆ ਹੈ । ਬੀਤੇ ਦਿਨ ਨੂੰ ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਮੁੰਬਈ ਇੰਡੀਅਨਜ਼ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 234 ਦੌੜਾਂ ਬਣਾਈਆਂ। ਜਵਾਬ ਵਿੱਚ ਦਿੱਲੀ ਕੈਪੀਟਲਜ਼ ਅੱਠ ਵਿਕਟਾਂ ਗੁਆ ਕੇ 205 ਦੌੜਾਂ ਹੀ ਬਣਾ ਸਕੀ। ਮੁੰਬਈ ਨੇ 29 ਦੌੜਾਂ ਨਾਲ ਜਿੱਤ ਕੇ ਇਤਿਹਾਸ ਰਚਿਆ।

ਇਸਦੇ ਨਾਲ ਹੀ ਮੁੰਬਈ ਇੰਡੀਅਨਜ਼ (Mumbai Indians) ਦੀ ਟੀਮ ਨੇ ਐਤਵਾਰ ਨੂੰ ਦਿੱਲੀ ਕੈਪੀਟਲਸ ਦੇ ਖ਼ਿਲਾਫ਼ ਟੀ-20 ਕ੍ਰਿਕਟ ਵਿੱਚ ਆਪਣੀ 150ਵੀਂ ਜਿੱਤ ਦਰਜ ਕੀਤੀ। ਹੁਣ ਤੱਕ ਦੁਨੀਆ ਦੀ ਕੋਈ ਵੀ ਟੀਮ ਅਜਿਹਾ ਨਹੀਂ ਕਰ ਸਕੀ ਹੈ। ਇਸ ਸੂਚੀ ‘ਚ ਦੂਜੇ ਸਥਾਨ ‘ਤੇ ਚੇਨਈ ਸੁਪਰ ਕਿੰਗਜ਼ ਹੈ ਜਿਸ ਨੇ ਟੀ-20 ਕ੍ਰਿਕਟ ‘ਚ 148 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਭਾਰਤੀ ਟੀਮ 144 ਮੈਚਾਂ ਨਾਲ ਤੀਜੇ ਸਥਾਨ ‘ਤੇ ਹੈ।

ਟੀ-20 ਕ੍ਰਿਕਟ ‘ਚ ਸਭ ਤੋਂ ਵੱਧ ਮੈਚ ਜਿੱਤਣ ਵਾਲੀਆਂ ਟੀਮਾਂ ਦੀ ਸੂਚੀ: –

ਮੁੰਬਈ ਇੰਡੀਅਨਜ਼ – 150
ਚੇਨਈ ਸੁਪਰ ਕਿੰਗਜ਼ – 148
ਭਾਰਤੀ ਟੀਮ – 144
ਲੰਕਾਸ਼ਾਇਰ – 143
ਨੌਟਿੰਘਮਸ਼ਾਇਰ – 143

ਵਿਦੇਸ਼

Scroll to Top