ਡੇਰਾਬੱਸੀ, 19 ਫਰਵਰੀ, 2024: ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਨਿਪਟਾਰਾ ਕਰਨ ਦੇ ਮੰਤਵ ਨਾਲ 6 ਫਰਵਰੀ ਤੋਂ ਸ਼ੁਰੂ ਕੀਤੇ ਗਏ ‘ਆਪ ਦੀ ਸਰਕਾਰ ਆਪ ਦੇ ਦੁਆਰ’ ਜਨਤਕ ਕੈਂਪਾਂ ਦੀ ਲਗਾਤਾਰਤਾ ਚ ਐਸ.ਡੀ.ਐਮ ਹਿਮਾਂਸ਼ੂ ਗੁਪਤਾ ਵੱਲੋਂ ਡੇਰਾਬੱਸੀ ਸਬ ਡਵੀਜ਼ਨ ’ਚ 21 ਫਰਵਰੀ ਤੋਂ 27 ਫਰਵਰੀ ਤੱਕ ਲੱਗਣ ਵਾਲੇ ਪਿੰਡ/ਵਾਰਡ ਵਾਰ ਕੈਂਪਾਂ ਦੀ ਸਮਾਂ-ਸਾਰਣੀ ਜਾਰੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਰੋਜ਼ਾਨਾ ਚਾਰ ਪਿੰਡਾਂ/ਵਾਰਡਾਂ ’ਚ ਕੈਂਪ ਲਾਏ ਜਾ ਰਹੇ ਹਨ, ਜਿਨ੍ਹਾਂ ’ਚ ਮੌਕੇ ’ਤੇ ਹਾਜ਼ਰ ਅਧਿਕਾਰੀ/ਕਰਮਚਾਰੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਕੈਂਪ ਦੌਰਾਨ ਹੱਲ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਪਿੰਡ/ਵਾਰਡ ’ਚ ਲੱਗਣ ਵਾਲੇ ਕੈਂਪ ’ਚ ਮਿੱਥੀ ਤਰੀਕ ਨੂੰ ਪੁੱਜਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ 21 ਫ਼ਰਵਰੀ ਨੂੰ ਹਰੀਪੁਰ ਹਿੰਦੂਆਂ, ਬੈਰਮਾਜਰਾ ਅਤੇ ਵਾਰਡ ਨੰ:22,23 ਜ਼ੀਰਕਪੁਰ ਸਵੇਰੇ 10 ਤੋਂ ਦੁਪਿਹਰ 1 ਵਜੇ ਤੱਕ, ਬਿਜਨਪੁਰ ਅਤੇ ਵਾਰਡ ਨੰ: 6,7 ਲਾਲੜੂ ਵਿਖੇ ਦੁਪਹਿਰ 2 ਤੋਂ 5 ਵਜੇ ਸ਼ਾਮ ਤੱਕ, 22 ਫ਼ਰਵਰੀ ਨੂੰ ਰਜਾਪੁਰ ਅਤੇ ਸੁੰਡਰਾਂ ਵਿਖੇ ਸਵੇਰੇ 10 ਵਜੇ ਤੋਂ ਦੁਪਿਹਰ 1 ਵਜੇ ਤੱਕ, ਵਾਰਡ ਨੰ: 8,9 ਲਾਲੜੂ ਅਤੇ ਹੈਬਤਪੁਰ ਵਿਖੇ ਦੁਪਹਿਰ 2 ਤੋਂ 5 ਵਜੇ ਸ਼ਾਮ ਤੱਕ ਕੈਂਪ ਲਾਏ ਜਾਣਗੇ।
23 ਫ਼ਰਵਰੀ ਨੂੰ ਬਹੋੜਾ, ਭਗਵਾਨਪੁਰ ਅਤੇ ਜਵਾਹਰਪੁਰ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ, ਕੂੜਾਵਾਲਾਂ ਅਤੇ ਇਬਰਾਹਿਮਪੁਰ ਵਿਖੇ ਦੁਪਿਹਰ 2 ਤੋਂ 5 ਵਜੇ ਸ਼ਾਮ ਤੱਕ ਕੈਂਪ ਲਗਾਏ ਜਾਣਗੇ। 24 ਫ਼ਰਵਰੀ ਨੂੰ ਵਾਰਡ ਨੰ 28, 29 ਜ਼ੀਰਪੁਰ ਅਤੇ ਤ੍ਰਿਵੈਦੀ ਕੈਂਪ ਵਿਖੇ ਸਵੇਰੇ 10 ਤੋਂ 1 ਵਜੇ ਤੱਕ, ਵਾਰਡ 26, 27 ਜ਼ੀਰਕਪੁਰ ਅਤੇ ਵਾਰਡ ਨੰ: 16 ਮਹਿਮਦਪੁਰ ਡੇਰਾਬਸੀ ਦੁਪਹਿਰ 2 ਤੋਂ 5 ਵਜੇ ਤੱਕ ਕੈਂਪ ਲਗਾਏ ਜਾਣਗੇ। 26 ਫ਼ਰਵਰੀ ਨੂੰ ਧੀਰੇਮਾਜਰਾ, ਝਰਮੜੀ ਅਤੇ ਜੋਲਾਂਕਲਾਂ ਵਿਖੇ ਸਵੇਰੇ 10 ਤੋਂ ਦੁਪਿਹਰ 1 ਵਜੇ ਅਤੇ ਰਾਮਗੜ੍ਹ ਰੁੜਕੀ ਅਤੇ ਸਿਤਾਰਪੁਰ ਵਿਖੇ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਕੈਂਪ ਲਗਾਏ ਜਾਣਗੇ।
27 ਫ਼ਰਵਰੀ ਨੂੰ ਵਾਰਡ ਨੰ: 2, 7 ਡੇਰਾਬਸੀ, ਵਾਰਡ ਨੰ: 10, 11 ਲਾਲੜੂ ਵਿਖੇ ਸਵੇਰੇ 10 ਤੋਂ 1 ਵਜੇ ਤੱਕ, ਝੁਆਸਾ (ਐਸ.ਸੀ ਧਰਮਸ਼ਾਲਾ) ਅਤੇ ਵਾਰਡ ਨੰ: 30, 31 ਬਲਟਾਣਾ ਜ਼ੀਰਕਪੁਰ, ਹਮਾਯੁਪੁਰ ਅਤੇ ਖਜੂਰਮੰਡੀ ਵਿਖੇ ਦੁਪਹਿਰ 2 ਤੋਂ 5 ਵਜੇ ਸ਼ਾਮ ਤੱਕ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਟੀਚਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਪੰਜਾਬ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਪੰਹੁਚਾਉਣਾ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕੈਂਪਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਘਰ-ਘਰ ਜਾ ਕੇ ਦੇਣੀਆਂ ਸ਼ੁਰੂ ਕੀਤੀਆਂ ਗਈਆਂ 43 (ਹੁਣ ਵਧ ਕੇ 45) ਸੇਵਾਵਾਂ ਨਾਲ ਸਬੰਧਤ ਅਰਜ਼ੀਆਂ ਵੀ ਪ੍ਰਾਪਤ ਕੀਤੀਆਂ ਜਾਣਗੀਆਂ ਜੋ ਕਿ 1076 ਨੰਬਰ ’ਤੇ ਕਾਲ ਕਰਕੇ ਬੁੱਕ ਕਰਵਾਈਆਂ ਜਾਂਦੀਆਂ ਹਨ।
ਇਹ ਸੇਵਾਵਾਂ ਕੈਂਪ ’ਚ ਮਿਲਣਗੀਆਂ
ਐਸ ਡੀ ਐਮ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਸਬੰਧੀ ਲਾਭਪਾਤਰੀ, ਜਨਮ ਸਰਟੀਫਿਕੇਟ ’ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜ਼ਾਂ ਦੇ ਤਸਦੀਕ ਸ਼ੁਦਾ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸ਼ਾਮਲ ਹਨ।
ਇਹ ਸੇਵਾਵਾਂ ਨਹੀਂ ਮਿਲਣਗੀਆਂ
ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ’ਚ ਕਚਿਹਰੀਆਂ ’ਚ ਬਕਾਇਆ ਪਏ ਕੇਸ, ਸੜਕਾਂ, ਸਕੂਲਾਂ, ਡਿਸਪੈਂਸਰੀਆਂ ਆਦਿ ਦੀ ਅਪਗ੍ਰੇਡੇਸ਼ਨ ਜਾਂ ਉਸਾਰੀ, 5 ਮਰਲਾ ਪਲਾਟ ਸਕੀਮ, ਖੇਤੀਬਾੜੀ ਕਰਜ਼ਾ ਮਾਫ਼ੀ, ਸਕੂਲਾਂ, ਡਿਸਪੈਂਸਰੀਆਂ ’ਚ ਸਰਕਾਰੀ ਕਰਮਚਾਰੀਆਂ ਦੀ ਘਾਟ ਅਤੇ ਉਨ੍ਹਾਂ ਬੁਢਾਪਾ ਪੈਨਸ਼ਨ ਕੇਸਾਂ ਨੂੰ ਨਹੀਂ ਲਿਆ ਜਾਵੇਗਾ, ਜਿਹੜੇ ਲੋਕ ਪੈਨਸ਼ਨ ਲੈਣ ਦੀ ਯੋਗਤਾ ਪੂਰੀ ਨਹੀਂ ਕਰਦੇ। ਇਹਨਾਂ ਕੈਂਪਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਆਧਾਰ ਕਾਰਡ, ਵੋਟਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਜੇ ਕੋਈ ਸੇਵਾ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਹੈ ਤਾਂ ਉਸਦਾ ਜਨਮ ਸਰਟੀਫਿਕੇਟ ਜ਼ਰੂਰੀ ਹੈ।