Punjab Police Raid

ਗੈਂਗਸਟਰ-ਮੁਕਤ ਪੰਜਾਬ ਦੇ ਯਤਨਾਂ ਨੂੰ ਮਜ਼ਬੂਤੀ ਪ੍ਰਦਾਨ ਕਰ ਰਹੀਆਂ ਮਹਿਲਾ ਪੁਲਿਸ ਮੁਲਾਜ਼ਮ: ਪੰਜਾਬ ਸਰਕਾਰ

ਚੰਡੀਗੜ੍ਹ, 14 ਅਪ੍ਰੈਲ 2026: ਪੰਜਾਬ ਪੁਲਿਸ ਦੀਆਂ ਮਹਿਲਾ ਅਧਿਕਾਰੀ ਆਧੁਨਿਕ ਪੁਲਿਸਿੰਗ ਦੇ ਮੋਰਚਿਆਂ ‘ਤੇ ਤਾਕਤ ਵਜੋਂ ਉੱਭਰ ਰਹੀਆਂ ਹਨ ਅਤੇ ਮੁੱਖ ਆਪ੍ਰੇਸ਼ਨਾਂ ਦੀ ਅਗਵਾਈ ਕਰ ਰਹੀਆਂ ਹਨ | ਇਸਦੇ ਨਾਲ ਹੀ ਗੈਂਗਸਟਰ ਵਿਰੋਧੀ ਮੁਹਿੰਮਾਂ ਦੀ ਨਿਗਰਾਨੀ ਤੋਂ ਲੈ ਕੇ ਕਮਿਊਨਿਟੀ-ਕੇਂਦਰਿਤ ਪਹਿਲ ਨੂੰ ਅੱਗੇ ਵਧਾਉਣ ‘ਚ ਯੋਗਦਾਨ ਪਾ ਰਹੀਆਂ ਹਨ |

ਪੰਜਾਬ ਪੁਲਿਸ ਦੀਆਂ ਮਹਿਲਾ ਅਧਿਕਾਰੀ ‘ਗੈਂਗਸਟਰਾਂ ਤੇ ਵਾਰ’ ਅਤੇ ‘ਆਪਰੇਸ਼ਨ ਪ੍ਰਹਾਰ’ ਵਰਗੀਆਂ ਮੁੱਖ ਮੁਹਿੰਮਾਂ ਦੀ ਨਿਗਰਾਨੀ ਕਰ ਰਹੀਆਂ ਹਨ। ਇਸਦੇ ਨਾਲ ਹੀ ਨੌਜਵਾਨ ਔਰਤਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਫੋਰਸ ‘ਚ ਸ਼ਾਮਲ ਹੋਣ ਲਈ ਪ੍ਰੇਰਿਤ ਵੀ ਕਰ ਰਹੀਆਂ ਹਨ।

ਪੰਜਾਬ ਸਰਕਾਰ ਦੇ ਸਮਰਥਨ ਨਾਲ 79 ਮਹਿਲਾ ਅਧਿਕਾਰੀ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ ਤੋਂ ਲੈ ਕੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਤੱਕ ਦੇ ਵੱਖ-ਵੱਖ ਅਹੁਦਿਆਂ ‘ਤੇ ਡਿਊਟੀਆਂ ਨਿਭਾ ਰਹੀਆਂ ਹਨ। ਪੰਜਾਬ ਪੁਲਿਸ ਦੇ ਰਿਕਾਰਡ ਅਨੁਸਾਰ, ਬਲਾਂ ‘ਚ 4 ਐਸਡੀਜੀਪੀ, 1 ਏਡੀਜੀਪੀ, 2 ਆਈਜੀਪੀ/ਸੀਪੀ, 2 ਡੀਆਈਜੀ, 18 ਐਸਐਸਪੀ/ਏਆਈਜੀ/ਕਮਾਂਡੈਂਟ (3 ਐਸਐਸਪੀ ਹਨ), 23 ਐਸਪੀ, 1 ਏਐਸਪੀ ਅਤੇ 28 ਡੀਐਸਪੀ ਮਹਿਲਾ ਪੁਲਿਸ ਅਧਿਕਾਰੀ ਸ਼ਾਮਲ ਹਨ। ਕੁੱਲ 79 ‘ਚੋਂ 5 ਅਧਿਕਾਰੀ ਫੀਲਡ ਅਹੁਦਿਆਂ ਦੀ ਅਗਵਾਈ ਕਰ ਰਹੀਆਂ ਹਨ, ਜਿੱਥੇ ਉਹ ‘ਗੈਂਗਸਟਰਾਂ ‘ਤੇ ਵਾਰ’ ਵਰਗੀਆਂ ਮੁਹਿੰਮਾਂ ਦੀ ਨਿਗਰਾਨੀ ਕਰਦੀਆਂ ਹਨ।

ਪੰਜਾਬ ਸਰਕਾਰ ਮੁਤਾਬਕ ਪੰਜਾਬ ਪੁਲਿਸ ਦੀਆਂ ਮਹਿਲਾ ਅਧਿਕਾਰੀਆਂ ਨੇ ਪੁਲਿਸਿੰਗ ਦੇ ਮਿਆਰਾਂ ਨੂੰ ਉੱਚਾ ਚੁੱਕਿਆ ਹੈ। ਇਹ ਅਧਿਕਾਰੀ ਤਕਨਾਲੋਜੀ ‘ਚ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਹਨ, ਸੂਬੇ ‘ਚ ਅਪਰਾਧ ਨੂੰ ਰੋਕਣ ਬਾਰੇ ਚੰਗੀ ਤਰ੍ਹਾਂ ਜਾਣੂ ਹਨ |

ਐਸਐਸਪੀ ਫਰੀਦਕੋਟ ਪ੍ਰੱਗਿਆ ਜੈਨ ਨੇ ਕਿਹਾ ਕਿ ਮਹਿਲਾ ਅਧਿਕਾਰੀ ਹਰ ਪੱਧਰ ‘ਤੇ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਹੀਆਂ ਹਨ। ਉਨ੍ਹਾਂ ਨੇ ਕਿਹਾ, “ਮੇਰੇ ਅਨੁਸਾਰ ਪੁਲਿਸਿੰਗ ਹਿੰਮਤ, ਯੋਗਤਾ ਅਤੇ ਵਚਨਬੱਧਤਾ ‘ਤੇ ਆਧਾਰਿਤ ਹੈ, ਨਾ ਕਿ ਲਿੰਗ ‘ਤੇ। ‘ਗੈਂਗਸਟਰਾਂ ‘ਤੇ ਵਾਰ’ ਵਰਗੀਆਂ ਮੁਹਿੰਮਾਂ ‘ਚ ਮਹਿਲਾ ਅਧਿਕਾਰੀਆਂ ਨੇ ਇਨ੍ਹਾਂ ਤਿੰਨਾਂ ਗੁਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਐਸਐਸਪੀ ਫਰੀਦਕੋਟ ਨੇ ਕਿਹਾ, “ਮਹਿਲਾ ਅਧਿਕਾਰੀ ਯੋਜਨਾ ਬਣਾਉਣ ਤੋਂ ਲੈ ਕੇ ਆਪ੍ਰੇਸ਼ਨ ਤੱਕ ਮੋਹਰਲੀ ਕਤਾਰ ‘ਚ ਅਗਵਾਈ ਕਰਦੀਆਂ ਹਨ। ਇੱਕ ਖ਼ਾਸ ਮਾਮਲੇ ‘ਚ ਇੱਕ ਅਪਰਾਧੀ ਨੈੱਟਵਰਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੇਰ ਰਾਤ ਦੇ ਆਪਰੇਸ਼ਨ ਦੌਰਾਨ ਸਾਡੀ ਮਹਿਲਾ ਪੀਸੀਆਰ ਟੀਮ ਨੇ ਇਲਾਕੇ ਦੀਆਂ ਮਹਿਲਾਵਾਂ ਤੋਂ ਮਹੱਤਵਪੂਰਨ ਸਥਾਨਕ ਖੁਫੀਆ ਜਾਣਕਾਰੀ ਪ੍ਰਾਪਤ ਕੀਤੀ, ਜੋ ਅਕਸਰ ਪੁਰਸ਼ ਟੀਮਾਂ ਲਈ ਮੁਸ਼ਕਿਲ ਹੁੰਦੀ ਹੈ। ਇਸੇ ਜਾਣਕਾਰੀ ਦੇ ਆਧਾਰ ‘ਤੇ ਅਗਲੀ ਸਵੇਰ ਸਿੱਧੀਆਂ ਗ੍ਰਿਫ਼ਤਾਰੀਆਂ ਹੋਈਆਂ।”

ਉਨ੍ਹਾਂ ਨੇ ਕਿਹਾ ਭਾਵੇਂ ਪੁਰਸ਼ ਹੋਵੇ ਜਾਂ ਮਹਿਲਾ, ਹਰ ਅਧਿਕਾਰੀ ਦੀ ਜ਼ਿੰਮੇਵਾਰੀ ਇੱਕੋ ਜਿਹੀ ਹੁੰਦੀ ਹੈ | “ਪੁਲਿਸਿੰਗ ਸੇਵਾ ਅਤੇ ਜ਼ਿੰਮੇਵਾਰੀ ‘ਤੇ ਅਧਾਰਤ ਹੈ। ਫਰੀਦਕੋਟ ‘ਚ ਮੇਰੀ ਕੋਸ਼ਿਸ਼ ਇਹ ਰਹੀ ਹੈ ਕਿ ਇੱਕ ਅਜਿਹਾ ਪੁਲਿਸ ਬਲ ਤਿਆਰ ਕੀਤਾ ਜਾਵੇ, ਜਿੱਥੇ ਹਰ ਅਧਿਕਾਰੀ ਨੂੰ ਅਗਵਾਈ ਕਰਨ, ਯੋਗਦਾਨ ਪਾਉਣ ਅਤੇ ਜ਼ਮੀਨੀ ਪੱਧਰ ‘ਤੇ ਬਦਲਾਅ ਲਿਆਉਣ ਲਈ ਸਮਾਨ ਮੌਕਾ ਮਿਲੇ।”

ਉਨ੍ਹਾਂ ਕਿਹਾ ਕਿ ‘ਗੈਂਗਸਟਰਾਂ ‘ਤੇ ਵਾਰ’ ਤਹਿਤ ਪੁਲਿਸ ਬਲ ਨੇ ਸੂਬੇ ਭਰ ‘ਚ ਗੈਂਗਸਟਰਾਂ ਦੇ ਸਾਥੀਆਂ ਨਾਲ ਸਬੰਧਤ ਪਛਾਣੇ ਸਥਾਨਾਂ ‘ਤੇ 59,015 ਛਾਪੇ ਮਾਰੇ ਹਨ ਅਤੇ 21,154 ਗ੍ਰਿਫ਼ਤਾਰੀਆਂ ਕੀਤੀਆਂ ਹਨ। ਇਸ ਦੌਰਾਨ ਪੁਲਿਸ ਟੀਮਾਂ ਨੇ 888 ਭਗੌੜਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।”

ਫਰੀਦਕੋਟ ਰੇਂਜ ਦੀ ਆਈਜੀਪੀ ‘ਨਿਲਾਂਬਰੀ ਜਗਦਾਲੇ’ ਨੇ ਕਿਹਾ ਕਿ ਇਹ ਮੁਹਿੰਮ ਅਪਰਾਧਕ ਨੈਟਵਰਕ ਨੂੰ ਜੜ੍ਹੋਂ ਖਤਮ ਕਰਨ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਕਿਹਾ ਕਿ ਪੁਲਿਸ ਗੈਰ-ਸਮਾਜਿਕ ਤੱਤਾਂ, ਨਸ਼ਾ ਤਸਕਰਾਂ ਅਤੇ ਸੰਗਠਿਤ ਅਪਰਾਧਿਕ ਗਿਰੋਹਾਂ ਦੇ ਖ਼ਿਲਾਫ਼ ਲਗਾਤਾਰ ਟੀਚਾਗਤ ਅਤੇ ਸਖ਼ਤ ਕਾਰਵਾਈ ਕਰ ਰਹੀਆਂ ਹਨ।”

ਫਰੀਦਕੋਟ ਰੇਂਜ ਦੀ ਆਈਜੀਪੀ ‘ਨਿਲਾਂਬਰੀ ਜਗਦਾਲੇ’ ਨੇ ਕਿਹਾ ਕਿ ਇਹ ਮੁਹਿੰਮ ਅਪਰਾਧਕ ਨੈਟਵਰਕ ਨੂੰ ਜੜ੍ਹੋਂ ਖਤਮ ਕਰਨ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਕਿਹਾ ਕਿ ਪੁਲਿਸ ਗੈਰ-ਸਮਾਜਿਕ ਤੱਤਾਂ, ਨਸ਼ਾ ਤਸਕਰਾਂ ਅਤੇ ਸੰਗਠਿਤ ਅਪਰਾਧਿਕ ਗਿਰੋਹਾਂ ਦੇ ਖ਼ਿਲਾਫ਼ ਲਗਾਤਾਰ ਟੀਚਾਗਤ ਅਤੇ ਸਖ਼ਤ ਕਾਰਵਾਈ ਕਰ ਰਹੀਆਂ ਹਨ।”

ਉਨ੍ਹਾਂ ਕਿਹਾ, “ਲੀਡਰਸ਼ਿਪ ਅਤੇ ਹਿੰਮਤ ਦਾ ਕੋਈ ਲਿੰਗ ਸਬੰਧ ਨਹੀਂ ਹੈ। ਮਰਦ ਅਤੇ ਔਰਤਾਂ ਦੋਵੇਂ ਬਰਾਬਰ ਸਮਰੱਥ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਅਪਰਾਧੀ ਅੱਜਕੱਲ੍ਹ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ, ਤਾਂ ਪੁਲਿਸ ਵੀ ਆਪਣੀਆਂ ਤਕਨੀਕੀ ਯੋਗਤਾਵਾਂ ਨੂੰ ਲਗਾਤਾਰ ਮਜ਼ਬੂਤ ​​ਕਰ ਰਹੀ ਹੈ।

ਐੱਸਐੱਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਪੁਲਿਸਿੰਗ ਨੂੰ ਮਜ਼ਬੂਤ ​​ਕਰਨ ਵਿੱਚ ਭਾਈਚਾਰਕ ਭਾਗੀਦਾਰੀ ਬਹੁਤ ਜ਼ਰੂਰੀ ਹੈ। “ਘਰ-ਘਰ ਸੰਪਰਕ ਮੁਹਿੰਮ” ਦੇ ਤਹਿਤ, ਸਿਵਲ ਕੱਪੜਿਆਂ ‘ਚ ਪੁਲਿਸ ਟੀਮਾਂ ਸਿੱਧੇ ਤੌਰ ‘ਤੇ ਲੋਕਾਂ ਨਾਲ ਸੰਪਰਕ ਕਰ ਰਹੀਆਂ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੀਆਂ ਹਨ ਅਤੇ ਮਹੱਤਵਪੂਰਨ ਖੁਫੀਆ ਜਾਣਕਾਰੀ ਇਕੱਠੀ ਕਰ ਰਹੀਆਂ ਹਨ।

ਉਨ੍ਹਾਂ ਕਿਹਾ, “ਅਪਰਾਧ ਵਿਰੁੱਧ ਲੜਾਈ ਇੱਕ ਸਮੂਹਿਕ ਲੜਾਈ ਹੈ ਅਤੇ ਇਸਨੂੰ ਸਿਰਫ਼ ਜਨਤਕ ਸਹਿਯੋਗ ਨਾਲ ਹੀ ਜਿੱਤਿਆ ਜਾ ਸਕਦਾ ਹੈ।” ਆਪ੍ਰੇਸ਼ਨ ਪ੍ਰਹਾਰ ਅਧੀਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਸਹਿਯੋਗੀਆਂ, ਰਿਸ਼ਤੇਦਾਰਾਂ ਅਤੇ ਅਣਪਛਾਤੇ ਵਿਅਕਤੀਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਬਿਹਤਰ ਨਿਗਰਾਨੀ, ਪੁੱਛਗਿੱਛ ਅਤੇ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਇਹਨਾਂ ਨੂੰ ਅੱਗੇ A+, A, ਅਤੇ B ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ।

Read More: ਪੰਜਾਬ ਪੁਲਿਸ ਨੇ ਛਾਪੇਮਾਰੀ ਦੌਰਾਨ 311 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਵਿਦੇਸ਼

Scroll to Top