ਵਿਦੇਸ਼, 25 ਮਈ 2026: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉਹ ਈਰਾਨ ਨਾਲ ਓਬਾਮਾ ਵਰਗਾ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਾਂ ਤਾਂ ਇੱਕ ਚੰਗਾ ਸੌਦਾ ਹੋਵੇਗਾ ਜਾਂ ਫਿਰ ਕੁਝ ਵੀ ਨਹੀਂ। ਡੋਨਾਲਡ ਟਰੰਪ ਨੇ ਈਰਾਨ ਸਮਝੌਤੇ ਦੀ ਆਲੋਚਨਾ ਕਰਨ ਵਾਲੇ ਸਿਆਸਤਦਾਨਾਂ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਲਿਖਿਆ, “ਇਰਾਨ ਸਮਝੌਤੇ ਬਾਰੇ ਕੁਝ ਨਹੀਂ ਜਾਣਦੇ ਉਹ ਵੀ ਇਸਦੀ ਆਲੋਚਨਾ ਕਰ ਰਹੇ ਹਨ।”
ਡੋਨਾਲਡ ਟਰੰਪ ਨੇ ਇਨ੍ਹਾਂ ਲੋਕਾਂ ਨੂੰ ਕਮਜ਼ੋਰ ਕਿਹਾ ਅਤੇ ਸਿਰਫ ਦੇਸ਼ ਨੂੰ ਵੰਡ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਸੰਭਾਵੀ ਸੌਦਾ 2015 ਦੇ ਪ੍ਰਮਾਣੂ ਸਮਝੌਤੇ ਵਰਗਾ ਨਹੀਂ ਹੋਵੇਗਾ। ਡੋਨਾਲਡ ਟਰੰਪ ਨੇ ਓਬਾਮਾ ਦੇ ਸਮਝੌਤੇ ਨੂੰ ਇੱਕ ਆਫ਼ਤ ਕਿਹਾ ਅਤੇ ਦਾਅਵਾ ਕੀਤਾ ਕਿ ਇਸ ਨੇ ਈਰਾਨ ਲਈ ਪ੍ਰਮਾਣੂ ਹਥਿਆਰ ਪ੍ਰਾਪਤ ਕਰਨ ਦਾ ਰਾਹ ਖੋਲ੍ਹਿਆ।
ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤਾ ਨਹੀਂ ਹੋਇਆ। ਪਹਿਲਾਂ ਕਈ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਦੇਸ਼ ਐਤਵਾਰ ਨੂੰ ਹੀ ਜੰਗਬੰਦੀ ਨੂੰ ਵਧਾਉਣ ਅਤੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ‘ਤੇ ਇੱਕ ਸਮਝੌਤੇ ‘ਤੇ ਪਹੁੰਚ ਸਕਦੇ ਹਨ।
ਈਰਾਨ ਨੇ ਓਮਾਨ ਰਾਹੀਂ ਅਮਰੀਕਾ ਨੂੰ ਆਪਣਾ ਜ਼ੁਬਾਨੀ ਸੁਨੇਹਾ ਪਹੁੰਚਾਇਆ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਮ ਗ਼ਰੀਬਾਬਾਦੀ ਨੇ ਕਿਹਾ ਕਿ ਉਨ੍ਹਾਂ ਨੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਦਾ ਸੁਨੇਹਾ ਓਮਾਨੀ ਵਿਦੇਸ਼ ਮੰਤਰੀ ਨੂੰ ਪਹੁੰਚਾਇਆ।
ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਗਾਕਿਆਨ ਨੇ ਕਿਹਾ ਕਿ ਈਰਾਨ ਵਿੱਚ ਕੋਈ ਵੀ ਵੱਡਾ ਫੈਸਲਾ ਸੁਪਰੀਮ ਲੀਡਰ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਲਿਆ ਜਾਵੇਗਾ। ਸੰਯੁਕਤ ਰਾਜ ਅਮਰੀਕਾ ਅਤੇ ਈਰਾਨ ਵਿਚਕਾਰ ਪ੍ਰਸਤਾਵਿਤ ਸਮਝੌਤੇ ਨੂੰ ਲੈ ਕੇ ਇਜ਼ਰਾਈਲ ‘ਚ ਚਿੰਤਾਵਾਂ ਵਧ ਗਈਆਂ ਹਨ। ਇੱਕ ਇਜ਼ਰਾਈਲੀ ਅਧਿਕਾਰੀ ਨੇ ਕਿਹਾ ਹੈ ਕਿ ਇਹ ਸਮਝੌਤਾ ਈਰਾਨ ਨੂੰ ਇੱਕ ਸੁਨੇਹਾ ਭੇਜੇਗਾ ਕਿ ਉਹ ਹੋਰਮੁਜ਼ ਜਲਡਮਰੂ ਨੂੰ ਦਬਾਅ ਦੇ ਸਾਧਨ ਵਜੋਂ ਵਰਤ ਸਕਦਾ ਹੈ।
Read More: ਚੀਨ ਵੱਲੋਂ ਭਾਰਤ ਨੂੰ ਦਲਾਈ ਲਾਮਾ ਦੇ ਉਤਰਾਧਿਕਾਰੀ ਮੁੱਦੇ ਤੋਂ ਦੂਰ ਰਹਿਣ ਦੀ ਸਲਾਹ




