Why Planes Crash: ਗੁਜਰਾਤ ਦੇ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੀ ਉਡਾਣ AI-171 ਟੇਕਆਫ ਦੌਰਾਨ ਹਾਦਸਾਗ੍ਰਸਤ ਹੋ ਗਈ। ਇਸ ‘ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਸਮੇਤ 242 ਯਾਤਰੀ ਸਵਾਰ ਸਨ। ਇਸ ਹਾਦਸੇ ‘ਚ ਕਈਂ ਜਣਿਆਂ ਦੀ ਮੌਤ ਹੋ ਗਈ ਹੈ | ਇਹ ਉਡਾਣ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ ਅਤੇ ਟੇਕਆਫ ਦੌਰਾਨ, ਜਹਾਜ਼ ਅਹਿਮਦਾਬਾਦ ਦੇ ਮੇਘਾਨੀਨਗਰ ਨੇੜੇ ਹਾਦਸਾਗ੍ਰਸਤ ਹੋ ਗਿਆ।
ਪਲੇਨ ਕਰੈਸ਼ ਦੀ ਇਹ ਘਟਨਾ ਯਾਤਰੀ ਜਹਾਜ਼ਾਂ ਦੀ ਸੁਰੱਖਿਆ, ਤਕਨੀਕੀ ਖਾਮੀਆਂ ਬਾਰੇ ਕਈ ਸਵਾਲ ਖੜ੍ਹੇ ਕਰ ਰਹੀ ਹੈ। ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣਦੇ ਕਈ ਕਾਰਨ ਹੋ ਸਕਦੇ ਹਨ | ਇਸ ਸੰਬੰਧੀ ਹੇਠਾਂ ਲਿਖੇ ਕਾਰਨ ਹੋ ਸਕਦੇ ਹਨ |
ਹਵਾਈ ਜਹਾਜ਼ ‘ਚ ਤਕਨੀਕੀ ਨੁਕਸ
ਹਵਾਈ ਜਹਾਜ਼ ਹਾਦਸੇ ਦੇ ਮੁੱਖ ਕਾਰਨਾਂ ‘ਚੋਂ ਇੱਕ ਤਕਨੀਕੀ ਨੁਕਸ ਹੈ। ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਹਾਜ਼ ਦਾ ਇੰਜਣ ਫੇਲ੍ਹ ਹੋ ਜਾਂਦਾ ਹੈ, ਨੈਵੀਗੇਸ਼ਨ ਸਿਸਟਮ ‘ਚ ਖਰਾਬੀ ਆਉਂਦੀ ਹੈ ਜਾਂ ਲੈਂਡਿੰਗ ਗੀਅਰ ਜਾਂ ਵਿੰਗਾਂ ‘ਚ ਕੋਈ ਸਮੱਸਿਆ ਹੁੰਦੀ ਹੈ, ਜਿਸ ਕਾਰਨ ਜਹਾਜ਼ ਹਾਦਸਾਗ੍ਰਸਤ ਹੁੰਦਾ ਹੈ।
ਤਕਨੀਕੀ ਸਟਾਫ ਦੀਆਂ ਗਲਤੀਆਂ
ਕਈ ਵਾਰ ਜਹਾਜ਼ ‘ਚ ਈਂਧਨ ਨੂੰ ਸਹੀ ਢੰਗ ਨਾਲ ਨਾ ਭਰਨਾ, ਟਾਇਰ ਪ੍ਰੈਸ਼ਰ ਦੀ ਨਿਗਰਾਨੀ ਕਰਨ ‘ਚ ਗਲਤੀਆਂ ਜਾਂ ਤਕਨੀਕੀ ਸਟਾਫ ਦੀਆਂ ਗਲਤੀਆਂ ਵੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਸੰਭਾਵਨਾ ਨੂੰ ਬਹੁਤ ਵਧਾ ਦਿੰਦੀਆਂ ਹਨ। ਇਸਦੇ ਨਾਲ ਹੀ ਪਾਇਲਟ ਅਤੇ ਕੰਟਰੋਲ ਰੂਮ ਵਿਚਕਾਰ ਸੰਪਰਕ ਟੁੱਟਣ ਕਾਰਨ ਵੀ ਜਹਾਜ਼ ਹਾਦਸਾ ਹੋ ਸਕਦਾ ਹੈ।
ਮਨੁੱਖੀ ਗਲਤੀ
ਇਹ ਜ਼ਰੂਰੀ ਨਹੀਂ ਹੈ ਕਿ ਜਹਾਜ਼ ਹਾਦਸੇ ਦਾ ਕਾਰਨ ਹਮੇਸ਼ਾ ਸਿਰਫ਼ ਤਕਨੀਕੀ ਨੁਕਸ ਹੀ ਹੋਵੇ। ਕਈ ਵਾਰ ਮਨੁੱਖੀ ਗਲਤੀ ਕਾਰਨ ਜਹਾਜ਼ ਹਾਦਸਾਗ੍ਰਸਤ ਹੁੰਦਾ ਹੈ। ਕਈ ਵਾਰ ਪਾਇਲਟ ਦੀ ਗਲਤੀ ਜਾਂ ਹਵਾਈ ਆਵਾਜਾਈ ਨਿਯੰਤਰਣ ‘ਚ ਗਲਤੀ ਕਾਰਨ ਜਹਾਜ਼ ਹਾਦਸਾਗ੍ਰਸਤ ਹੁੰਦਾ ਹੈ।
ਇਸ ਤੋਂ ਇਲਾਵਾ, ਕਈ ਵਾਰ ਜਹਾਜ਼ ਉਡਾਉਣ ਵਾਲੇ ਪਾਇਲਟ ਦੇ ਤਜਰਬੇ ਦੀ ਘਾਟ ਕਾਰਨ, ਉਸ ਦੁਆਰਾ ਲਏ ਗਏ ਗਲਤ ਫੈਸਲੇ ਕਾਰਨ ਜਹਾਜ਼ ਹਾਦਸਾਗ੍ਰਸਤ ਹੋ ਜਾਂਦਾ ਹੈ।
ਖ਼ਰਾਬ ਮੌਸਮ
ਕਈ ਵਾਰ ਖ਼ਰਾਬ ਮੌਸਮ ਵੀ ਹਵਾਈ ਜਹਾਜ਼ ਹਾਦਸਿਆਂ ‘ਚ ਕਾਰਨ ਬਣ ਜਾਂਦਾ ਹੈ | ਤੇਜ਼ ਤੂਫਾਨ, ਬਿਜਲੀ, ਭਾਰੀ ਮੀਂਹ, ਖਰਾਬ ਮੌਸਮ ਵਿੱਚ ਗੜਬੜ ਕਾਰਨ, ਜਹਾਜ਼ ਕਾਬੂ ਤੋਂ ਬਾਹਰ ਹੋ ਜਾਂਦਾ ਹੈ, ਜਿਸ ਕਾਰਨ ਇਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਸਥਿਟੀ ‘ਚ ਕਈਂ ਵਾਰ ਜਹਾਜ਼ ਨੂੰ ਡਾਇਵਰਟ ਕਰ ਦਿੱਤਾ ਜਾਂਦਾ ਹੈ ਅਤੇ ਹੋਰ ਹਵਾਈ ਅੱਡੇ ‘ਤੇ ਉਤਾਰ ਲਿਆ ਜਾਂਦਾ ਹੈ |