Site icon TheUnmute.com

ਵੀ.ਵੀ.ਐੱਸ ਲਕਸ਼ਮਣ ਹੋਣਗੇ ਏਸ਼ੀਆ ਕੱਪ ‘ਚ ਟੀਮ ਇੰਡੀਆ ਦੇ ਮੁੱਖ ਕੋਚ

VVS Laxman

ਚੰਡੀਗੜ੍ਹ 24 ਅਗਸਤ 2022: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਰਾਹੁਲ ਦ੍ਰਾਵਿੜ ਦੇ ਕੋਰੋਨ ਸੰਕ੍ਰਮਿਤ ਹੋਣ ਤੋਂ ਬਾਅਦ ਟੀਮ ਇੰਡੀਆ ਦੇ ਏਸ਼ੀਆ ਕੱਪ 2022 ਲਈ ਮੁੱਖ ਕੋਚ ਦੀ ਜ਼ਿੰਮੇਵਾਰੀ ਵੀ.ਵੀ.ਐੱਸ ਲਕਸ਼ਮਣ (VVS Laxman) ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਬੀਸੀਸੀਆਈ ਨੇ ਬੁੱਧਵਾਰ ਨੂੰ ਕਿਹਾ ਕਿ 27 ਅਗਸਤ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਿੱਚ ਲਕਸ਼ਮਣ ਟੀਮ ਇੰਡੀਆ ਦੇ ਅੰਤਰਿਮ ਮੁੱਖ ਕੋਚ ਹੋਣਗੇ।ਹਾਲਾਂਕਿ ਬੋਰਡ ਨੇ ਇਹ ਵੀ ਕਿਹਾ ਕਿ ਦ੍ਰਾਵਿੜ ਠੀਕ ਹੋਣ ‘ਤੇ ਟੀਮ ‘ਚ ਸ਼ਾਮਲ ਹੋ ਸਕਦੇ ਹਨ। ਦੱਸ ਦੇਈਏ ਕਿ ਦ੍ਰਾਵਿੜ ਭਾਰਤੀ ਖਿਡਾਰੀਆਂ ਦੇ ਨਾਲ ਏਸ਼ੀਆ ਕੱਪ ਲਈ ਰਵਾਨਾ ਹੋਣ ਤੋਂ ਪਹਿਲਾਂ ਸੰਕਰਮਿਤ ਪਾਏ ਗਏ ਸਨ।

Exit mobile version