ਸਵੀਪ ਟੀਮ ਫਾਜ਼ਿਲਕਾ ਦੁਆਰਾ ਫਾਜ਼ਿਲਕਾ ਸਹਿਰ ਦੀ ਟੈਕਸੀ ਯੂਨੀਅਨ ਅਤੇ ਟਰੱਕ ਯੂਨੀਅਨ ‘ਚ ਚਲਾਇਆ ਵੋਟਰ ਜਾਗਰੂਕਤਾ ਅਭਿਆਨ

ਪ੍ਰਿੰਟ ਮੀਡੀਆ

ਫਾਜ਼ਿਲਕਾ 30 ਅਪ੍ਰੈਲ 2024: ਲੋਕ ਸਭਾ ਚੋਣਾਂ 2024 ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਚੋਣ ਅਫਸਰ ਕਮ-ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ, ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ ਤੇ ਡੀ ਈ ਓ ਸ਼ਿਵ ਕੁਮਾਰ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਜ਼ਿਲਕਾ -80 ਦੇ ਚੋਣ ਅਧਿਕਾਰੀ ਕਮ-ਉਪ ਮੰਡਲ ਮੈਜਿਸਟ੍ਰੇਟ ਵਿਪਨ ਭੰਡਾਰੀ ਦੀ ਯੋਗ ਅਗਵਾਈ ਅਤੇ ਰਾਜਿੰਦਰ ਕੁਮਾਰ ਵਿਖੌਣਾ ਸਹਾਇਕ ਨੋਡਲ ਅਫ਼ਸਰ ਸਵੀਪ ਦੀ ਦੇਖਰੇਖ ਹੇਠ ਟੀਮ ਇੰਚਾਰਜ ਸਤਿੰਦਰ ਬੱਤਰਾ ਹੈੱਡਮਾਸਟਰ ਦੀ ਅਗਵਾਈ ਹੇਠ ਗੁਰਦੇਵ ਸਿੰਘ ,ਸੁਰਿੰਦਰ ਸਿੰਘ ਅਤੇ ਕਰਨ ਕੁਮਾਰ ਦੇ ਸਹਿਯੋਗ ਨਾਲ ਸ਼ਹਿਰ ਫਾਜ਼ਿਲਕਾ ਦੀ ਟੈਕਸੀ ਯੂਨੀਅਨ ਅਤੇ ਟਰੱਕ ਯੂਨੀਅਨ ਵਿੱਚ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ |

ਇਸ ਮੌਕੇ ਟੀਮ ਦੁਆਰਾ ਆਮ ਜਨਤਾ ਨੂੰ ਲੋਕ ਸਭਾ ਚੋਣਾਂ 2024 ਲਈ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ ਅਤੇ ਪਰਿਵਾਰਿਕ ਮੈਂਬਰਾਂ ਦੀ ਵੋਟਰ ਭਾਗੀਦਾਰੀ ਲਈ ਪ੍ਰੇਰਿਤ ਕੀਤਾ ਗਿਆ|ਵੋਟ ਦੀ ਮਹੱਤਤਾ ਬਾਰੇ ਅਤੇ ਵੱਧ ਤੋਂ ਵੱਧ ਭਾਗੀਦਾਰੀ ਲਈ ਅਪੀਲ ਕੀਤੀ ਗਈ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।