ਵਿੱਕੀ ਮਿੱਡੂਖੇੜਾ ਕਤਲ ਮਾਮਲਾ

ਵਿੱਕੀ ਮਿੱਡੂਖੇੜਾ ਕਤਲ ਮਾਮਲਾ : ਗੈਂਗਸਟਰ ਸੰਪਤ ਨਹਿਰਾ ਵੱਲੋਂ ਇਕ ਦੇ ਬਦਲੇ 4 ਮਾਰਨ ਦੀ ਧਮਕੀ

ਚੰਡੀਗੜ੍ਹ, 12 ਅਗਸਤ 2021: ਕੁਝ ਦਿਨ ਪਹਿਲਾ ਆਕਾਲੀ ਆਗੂ ਵਿਕਰਮਜੀਤ ਸਿੰਘ ਵਿੱਕੀ ਦਾ ਕਤਲ ਕੀਤਾ ਗਿਆ | ਜਿਸ ਤੋਂ ਬਾਅਦ ਲਗਾਤਾਰ ਗੈਂਗਸਟਰਾਂ ਵੱਲੋ ਇੱਕ-ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਦੱਸਣਯੋਗ ਹੈ ਕਿ ਤਿਹਾੜ ਜੇਲ੍ਹ ‘ਚੋ ਗੈਂਗਸਟਰ ਸੰਪਤ ਨਹਿਰਾ ਨੇ ਧਮਕੀ ਦਿੱਤੀ ਹੈ ਕਿ ਉਹ ਵਿੱਕੀ ਦੀ ਮੌਤ ਦਾ ਬਦਲਾ ਚਾਰ ਮਾਰ ਕੇ ਲੈਣਗੇ | ਸੰਪਤ ਨਹਿਰਾ ਨੇ ਆਪਣੀ ਫੈਸਬੁੱਕ ਪੋਸਟ ‘ਚ ਵਿੱਕੀ ਮਿੱਡੂਖੇੜਾ ਦੀ ਲਿਖਿਆ ਕਿ ਆਈ ਡੀ ਨੂੰ ਟੈਗ ਕਰਕੇ ਲਿਖਿਆ ਕਿ ‘ਤੇਰੀ ਮੌਤ ਦਾ ਬਦਲਾ … ਇਕ ਦੇ ਬਦਲੇ 4 ਮਾਰ ਕੇ ਲਵਾਂਗੇ …ਵੇਟ ਐਂਡ ਵਾਚ

ਇਸ ਤੋਂ ਪਹਿਲਾ ਵਿੱਕੀ ਦੇ ਕਤਲ ਤੋਂ ਅਗਲੇ ਹੀ ਦਿਨ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਗੋਲਡੀ ਬਰਾੜ ਨੇ ਵੀ ਵਿੱਕੀ ਦੇ ਕਤਲ ਦਾ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਹੈ | ਜਿਕਰਯੋਗ ਹੈ ਕਿ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐੱਸ.ਓ.ਆਈ. ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ ਦਾ ਕੁਝ ਲੋਕਾਂ ਵੱਲੋ ਮੋਹਾਲੀ ਸੈਕਟਰ 71’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਇਸ ਤੋਂ ਤੁਰੰਤ ਬਾਅਦ ਹੀ ਦਵਿੰਦਰ ਬੰਬੀਹਾ ਗੈਂਗ ਨੇ ਫੇਸਬੁੱਕ ’ਤੇ ਵਿੱਕੀ ਦੇ ਕਤਲ ਦੀ ਜਿੰਮੇਵਾਰੀ ਲਈ ਸੀ |

Scroll to Top