Uttar Pradesh SIR

UP SIR: ਉੱਤਰ ਪ੍ਰਦੇਸ਼ ‘ਚ ਵਿਸ਼ੇਸ਼ ਤੀਬਰ ਸੋਧ ਤੋਂ ਬਾਅਦ 2 ਕਰੋੜ ਵੋਟਰਾਂ ਦੇ ਨਾਮ ਕੱਟੇ

ਉੱਤਰ ਪ੍ਰਦੇਸ਼,10 ਅਪ੍ਰੈਲ 2026: ਉੱਤਰ ਪ੍ਰਦੇਸ਼ ‘ਚ 166 ਦਿਨਾਂ ਦੀ ਵਿਸ਼ੇਸ਼ ਤੀਬਰ ਸੋਧ (SIR) ਪ੍ਰਕਿਰਿਆ ਤੋਂ ਬਾਅਦ, ਅੰਤਿਮ ਵੋਟਰ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਦੇ ਮੁਤਾਬਕ ਉੱਤਰ ਪ੍ਰਦੇਸ਼ ‘ਚ 13 ਕਰੋੜ 39 ਲੱਖ 792 ਵੋਟਰ ਹਨ। ਕੁੱਲ ਵੋਟਰਾਂ ‘ਚੋਂ, 54.54 ਫੀਸਦੀ ਪੁਰਸ਼ ਹਨ, ਜਦੋਂ ਕਿ 45.46 ਫੀਸਦੀ ਔਰਤਾਂ ਹਨ। ਪਹਿਲਾਂ, ਯੂਪੀ ‘ਚ 27 ਅਕਤੂਬਰ, 2025 ਨੂੰ ਫ੍ਰੀਜ਼ ਕੀਤੀ ਗਈ ਵੋਟਰ ਸੂਚੀ ‘ਚ 15.44 ਕਰੋੜ ਵੋਟਰ ਸਨ।

SIR ਤੋਂ ਬਾਅਦ ਉੱਤਰ ਪ੍ਰਦੇਸ਼ ‘ਚ 13 ਕਰੋੜ 39 ਲੱਖ ਵੋਟਰ ਹਨ। SIR ਪ੍ਰਕਿਰਿਆ ਨੇ ਸੂਬੇ ‘ਚ ਵੋਟਰਾਂ ਦੀ ਗਿਣਤੀ 2.05 ਕਰੋੜ ਘਟਾ ਦਿੱਤੀ ਹੈ। ਮੁੱਖ ਚੋਣ ਅਧਿਕਾਰੀ ਨਵਦੀਪ ਰਿਣਵਾ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਅੰਤਿਮ ਵੋਟਰ ਸੂਚੀ ਦਾ ਐਲਾਨ ਕੀਤਾ।

ਮੁੱਖ ਚੋਣ ਅਧਿਕਾਰੀ ਦੇ ਅਨੁਸਾਰ, ਅੰਤਿਮ ਵੋਟਰ ਸੂਚੀ ‘ਚ 6 ਜਨਵਰੀ ਨੂੰ ਜਾਰੀ ਕੀਤੀ ਗਈ ਡਰਾਫਟ ਵੋਟਰ ਸੂਚੀ ਦੇ ਮੁਕਾਬਲੇ ਕੁੱਲ 842,8767 ਵੋਟਰ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਨਾਮ ਛੱਡ ਦਿੱਤੇ ਗਏ ਹਨ, ਉਹ ਵੋਟਰ ਫਾਰਮ 6 ਭਰ ਕੇ ਸੂਚੀ ‘ਚ ਸ਼ਾਮਲ ਹੋ ਸਕਦੇ ਹਨ।

ਜਾਰੀ ਕੀਤੀ ਅੰਤਿਮ ਵੋਟਰ ਸੂਚੀ ਦੇ ਅਨੁਸਾਰ, ਰਾਜ ‘ਚ ਪੁਰਸ਼ ਵੋਟਰਾਂ ਦੀ ਗਿਣਤੀ 7 ਕਰੋੜ 30 ਲੱਖ, 71 ਹਜ਼ਾਰ 61 ਹੈ। ਮਹਿਲਾ ਵੋਟਰਾਂ ਦੀ ਗਿਣਤੀ 6 ਕਰੋੜ 9 ਲੱਖ, 9525 ਹੈ। ਤੀਜੇ ਲਿੰਗ ਦੇ ਵੋਟਰਾਂ ਦੀ ਗਿਣਤੀ 4,206 ਹੈ। ਰਾਜ ‘ਚ 18 ਤੋਂ 19 ਸਾਲ ਦੀ ਉਮਰ ਵਰਗ ਦੇ ਵੋਟਰਾਂ ਦੀ ਕੁੱਲ ਗਿਣਤੀ 17 ਲੱਖ, 63 ਹਜ਼ਾਰ, 360 ਹੈ।

ਅੰਤਿਮ ਵੋਟਰ ਸੂਚੀ ਦੇ ਮੁਤਾਬਕ, ਪ੍ਰਯਾਗਰਾਜ ‘ਚ ਵੋਟਰਾਂ ਦੀ ਗਿਣਤੀ ‘ਚ ਸਭ ਤੋਂ ਵੱਧ ਵਾਧਾ ਹੋਇਆ ਹੈ, ਜਿਸ ‘ਚ 3 ਲੱਖ 29 ਹਜ਼ਾਰ 421 ਦਾ ਵਾਧਾ ਹੋਇਆ ਹੈ। ਲਖਨਊ ਵਿੱਚ 2 ਲੱਖ 85 ਹਜ਼ਾਰ 961 ਵੋਟਰਾਂ ਦਾ ਵਾਧਾ ਹੋਇਆ ਹੈ, ਬਰੇਲੀ ‘ਚ 2 ਲੱਖ 57 ਹਜ਼ਾਰ 920 ਵੋਟਰਾਂ ਦਾ ਵਾਧਾ ਹੋਇਆ ਹੈ, ਗਾਜ਼ੀਆਬਾਦ ‘ਚ 2 ਲੱਖ 43 ਹਜ਼ਾਰ 666 ਵੋਟਰਾਂ ਦਾ ਵਾਧਾ ਹੋਇਆ ਹੈ, ਅਤੇ ਜੌਨਪੁਰ ‘ਚ 2 ਲੱਖ 37 ਹਜ਼ਾਰ 590 ਵੋਟਰਾਂ ਦਾ ਵਾਧਾ ਹੋਇਆ ਹੈ।

ਇਸ ਤੋਂ ਪਹਿਲਾਂ, 6 ਜਨਵਰੀ ਨੂੰ, 12.55 ਕਰੋੜ ਵੋਟਰਾਂ ਦੀ ਡਰਾਫਟ ਸੂਚੀ ਜਾਰੀ ਕੀਤੀ ਗਈ ਸੀ। ਇਸ ਤੋਂ ਬਾਅਦ, 6 ਮਾਰਚ ਤੱਕ ਇਸ ਡਰਾਫਟ ਵੋਟਰ ਸੂਚੀ ‘ਤੇ ਲੋਕਾਂ ਤੋਂ ਦਾਅਵੇ ਅਤੇ ਇਤਰਾਜ਼ ਲਏ ਗਏ ਸਨ। ਕੁੱਲ 86.69 ਲੱਖ ਲੋਕਾਂ ਨੇ ਵੋਟਰ ਸੂਚੀ ‘ਚ ਆਪਣੇ ਨਾਮ ਸ਼ਾਮਲ ਕਰਨ ਲਈ ਫਾਰਮ-6 ਭਰਿਆ ਸੀ।

ਜਦੋਂ ਕਿ 3.18 ਲੱਖ ਲੋਕਾਂ ਨੇ ਆਪਣੇ ਨਾਮ ਮਿਟਾਉਣ ਲਈ ਫਾਰਮ-7 ਭਰਿਆ। ਵੋਟਰ ਸੂਚੀ ‘ਚ 1.04 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਦੇ ਨਾਮ ਉਨ੍ਹਾਂ ਦੇ ਮਾਪਿਆਂ, ਦਾਦਾ-ਦਾਦੀ ਦੇ ਨਾਮ ਨਾਲ ਮੇਲ ਨਹੀਂ ਖਾਂਦੇ ਸਨ ਅਤੇ ਇਸ ਲਈ ਉਨ੍ਹਾਂ ਨੂੰ ਨੋਟਿਸ ਦਿੱਤਾ ਗਿਆ ਸੀ। ਜਦੋਂ ਕਿ 2.22 ਕਰੋੜ ਲੋਕਾਂ ‘ਚ ਤਰਕਪੂਰਨ ਅੰਤਰ ਸਨ।

Read More: UP Final Voter List: ਲੱਖਾਂ ਵੋਟਰਾਂ ਦੀ ਉਡੀਕ ਖਤਮ, ਅੰਤਿਮ ਵੋਟਰ ਹੋਵੇਗੀ ਜਾਰੀ

ਵਿਦੇਸ਼

Scroll to Top