ਸੀਟੀ ਯੂਨੀਵਰਸਿਟੀ

ਸੀਟੀ ਯੂਨੀਵਰਸਿਟੀ ‘ਚ ਕਰਵਾਇਆ ਸਾਲਾਨਾ ਧੰਨਵਾਦ ਸਮਾਗਮ ‘ਆਭਾਰ 2026’

ਲੁਧਿਆਣਾ, 14 ਅਪ੍ਰੈਲ 2026: ਸੀਟੀ ਯੂਨੀਵਰਸਿਟੀ ‘ਚ ਸਾਲਾਨਾ ਧੰਨਵਾਦ ਸਮਾਗਮ ਆਭਾਰ 2026 ਕਰਵਾਇਆ, ਜਿਸ ‘ਚ 1000 ਤੋਂ ਵੱਧ ਕਰਮਚਾਰੀਆਂ ਨੇ ਭਾਗ ਲਿਆ। ਇਹ ਪ੍ਰੋਗਰਾਮ ਇੱਕ ਭਵਿਆ ਜਸ਼ਨ ਵਜੋਂ ਮਨਾਇਆ, ਜਿਸ ‘ਚ ਸਮਰਪਣ, ਏਕਤਾ ਅਤੇ ਸਾਂਝੀ ਕਾਮਯਾਬੀ ਦਾ ਉਤਸਵ ਵੇਖਣ ਨੂੰ ਮਿਲਿਆ।

ਇਹ ਸਮਾਗਮ ਉਨ੍ਹਾਂ ਸਭ ਲੋਕਾਂ ਪ੍ਰਤੀ ਕ੍ਰਿਤਜਤਾ ਜਤਾਉਣ ਦਾ ਇੱਕ ਖਾਸ ਮੌਕਾ ਸੀ, ਜਿਨ੍ਹਾਂ ਨੇ ਸਾਲਾਂ ਤੋਂ ਸੰਸਥਾ ਦੀ ਤਰੱਕੀ ਅਤੇ ਪਛਾਣ ਬਣਾਉਣ ‘ਚ ਅਹਿਮ ਯੋਗਦਾਨ ਪਾਇਆ ਹੈ।

ਪ੍ਰੋਗਰਾਮ ਦੌਰਾਨ ਉਨ੍ਹਾਂ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਸੀ ਟੀ ਗਰੁੱਪ ਨਾਲ 3+, 5+, 10+, 15+, 20+ ਅਤੇ 25+ ਸਾਲਾਂ ਦਾ ਸਫਰ ਪੂਰਾ ਕੀਤਾ। ਇਸ ਮੌਕੇ ‘ਤੇ 150 ਤੋਂ ਵੱਧ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜੋ ਪੂਰੇ ਸੀ ਟੀ ਪਰਿਵਾਰ ਲਈ ਮਾਣ ਅਤੇ ਭਾਵੁਕਤਾ ਦਾ ਪਲ ਸੀ। ਹਰ ਸਨਮਾਨ ਸਿਰਫ ਸਾਲਾਂ ਦੀ ਗਿਣਤੀ ਨਹੀਂ, ਸਗੋਂ ਵਿਸ਼ਵਾਸ ਅਤੇ ਮਿਹਨਤ ਦੀ ਮਜ਼ਬੂਤ ਨੀਂਹ ਦਾ ਪ੍ਰਤੀਕ ਸੀ।

ਇਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਬ੍ਰਿਗੇਡੀਅਰ ਪਰਮਜੀਤ ਸਿੰਘ ਚੀਮਾ ਹਾਜ਼ਰ ਰਹੇ। ਆਪਣੇ ਸੰਬੋਧਨ ‘ਚ ਉਨ੍ਹਾਂ ਨੇ ਸੰਸਥਾ ਦੇ ਵਿਜ਼ਨ ਅਤੇ ਕਰਮਚਾਰੀਆਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਇਸਨੂੰ ਇੱਕ ਪ੍ਰਗਤੀਸ਼ੀਲ ਸ਼ਿਕਸ਼ਣਕ ਮਾਹੌਲ ਦਾ ਉਦਾਹਰਨ ਦੱਸਿਆ।

ਪ੍ਰੋਗਰਾਮ ਨੂੰ ਹੋਰ ਖਾਸ ਬਣਾਉਂਦਿਆਂ ਵੱਖ-ਵੱਖ ਕੈਂਪਸਾਂ ਦੇ ਕਰਮਚਾਰੀਆਂ ਨੇ ਸ਼ਾਨਦਾਰ ਸਾਂਸਕ੍ਰਿਤਿਕ ਪ੍ਰਸਤੁਤੀਆਂ ਦਿੱਤੀਆਂ। ਸੀ ਟੀ ਯੂਨੀਵਰਸਿਟੀ, ਸੀ ਟੀ ਗਰੁੱਪ ਸ਼ਾਹਪੁਰ ਕੈਂਪਸ, ਸੀ ਟੀ ਗਰੁੱਪ ਮਕਸੂਦਨ ਕੈਂਪਸ, ਸੀ ਟੀ ਪਬਲਿਕ ਸਕੂਲ ਅਤੇ ਸੀ ਟੀ ਵਰਲਡ ਸਕੂਲ ਦੇ ਭਾਗੀਦਾਰਾਂ ਨੇ ਭੰਗੜਾ, ਨਾਟਕ ਅਤੇ ਫੈਸ਼ਨ ਸ਼ੋ ਰਾਹੀਂ ਆਪਣੀ ਕਲਾ ਅਤੇ ਜੋਸ਼ ਦਾ ਪ੍ਰਦਰਸ਼ਨ ਕੀਤਾ।

ਇਸ ਤੋਂ ਇਲਾਵਾ, ਪ੍ਰੋਗਰਾਮ ‘ਚ ਮਨੋਰੰਜਕ ਖੇਡਾਂ ਅਤੇ ਇੰਟਰਐਕਟਿਵ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਸ ਨਾਲ ਕਰਮਚਾਰੀਆਂ ‘ਚ ਖੁਸ਼ੀ ਅਤੇ ਆਪਸੀ ਜੁੜਾਅ ਵਧਿਆ। ਇਸ ਮੌਕੇ ‘ਤੇ ਚਾਂਸਲਰ ਸਰਦਾਰ ਚਰਨਜੀਤ ਸਿੰਘ ਚੰਨੀ, ਕੋ-ਚੇਅਰਪਰਸਨ ਪਰਮਿੰਦਰ ਕੌਰ ਚੰਨੀ, ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ, ਜੋਇੰਟ ਮੈਨੇਜਿੰਗ ਡਾਇਰੈਕਟਰ ਤਨਿਕਾ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਕੋ-ਵਾਈਸ ਚੇਅਰਪਰਸਨ ਐਡਵੋਕੇਟ ਮੰਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਨਿਤਿਨ ਟੰਡਨ ਵੀ ਮੌਜੂਦ ਰਹੇ।

ਸਾਰੇ ਕੈਂਪਸ ਹੈਡ ਵੀ ਇਸ ਪ੍ਰੋਗਰਾਮ ‘ਚ ਸ਼ਾਮਲ ਹੋਏ, ਜਿਨ੍ਹਾਂ ਵਿੱਚ ਡਾ. ਸ਼ਿਵ ਕੁਮਾਰ (ਸ਼ਾਹਪੁਰ ਕੈਂਪਸ), ਡਾ. ਅਨੁਰਾਗ ਸ਼ਰਮਾ (ਮਕਸੂਦਨ ਕੈਂਪਸ), ਆਰਤੀ ਜਸਵਾਲ (ਪ੍ਰਿੰਸੀਪਲ, ਸੀ ਟੀ ਵਰਲਡ ਸਕੂਲ) ਅਤੇ ਮਨੀਸ਼ਾ ਬਸਨੇਟ (ਪ੍ਰਿੰਸੀਪਲ, ਸੀਟੀ ਪਬਲਿਕ ਸਕੂਲ) ਸ਼ਾਮਲ ਹਨ।

ਆਪਣੇ ਵਿਚਾਰ ਸਾਂਝੇ ਕਰਦਿਆਂ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੀ ਟੀ ਗਰੁੱਪ ਦੀ ਅਸਲੀ ਤਾਕਤ ਉਸਦੇ ਲੋਕ ਹਨ। ਉਨ੍ਹਾਂ ਨੇ ਸਭ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਲਗਨ ਹੀ ਸੰਸਥਾ ਨੂੰ ਅੱਗੇ ਵਧਾਉਂਦੀ ਹੈ।

ਵਾਹੀਂ ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ ਨੇ ਵੀ ਕਰਮਚਾਰੀਆਂ ਦੀ ਮਿਹਨਤ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਸੰਸਥਾ ਦੀ ਮਜ਼ਬੂਤ ਕਾਰਜ-ਸੰਸਕ੍ਰਿਤੀ ਨੂੰ ਦਰਸਾਉਂਦੇ ਹਨ ਅਤੇ ਪ੍ਰਬੰਧਨ ਹਮੇਸ਼ਾ ਆਪਣੇ ਕਰਮਚਾਰੀਆਂ ਦੇ ਵਿਕਾਸ ਅਤੇ ਸਨਮਾਨ ਲਈ ਵਚਨਬੱਧ ਰਹੇਗਾ।

Read More: ਪਿਛਲੀਆਂ ਸਰਕਾਰਾਂ ਨੇ ਜਾਣ-ਬੁੱਝ ਕੇ ਬੇਅਦਬੀ ਵਿਰੋਧੀ ਕਾਨੂੰਨ ‘ਚ ਕਮੀਆਂ ਰੱਖੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਵਿਦੇਸ਼

Scroll to Top