July 7, 2024 4:11 pm
JP Dalal

ਲੈਫਟੀਨੈਂਟ ਅਕਸ਼ਤ ਨੂੰ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਵਿਧਾਨ ਸਭਾ (Haryana Vidhan Sabha) ਵਿਚ ਚੱਲ ਰਹੇ ਸਰਦ ਰੁੱਤ ਇਜਲਾਸ ਦੌਰਾਨ ਸਦਨ ਦੇ ਆਗੂ ਅਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਿਸਾਰ ਦੇ ਲੈਫਟੀਨੈਂਟ ਅਕਸ਼ਤ ਦੇ ਨਿਧਨ ‘ਤੇ ਸੋਗ ਪ੍ਰਗਟਾਇਆ। ਇਸ ਤੋਂ ਇਲਾਵਾ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਦੇ ਭਤੀਜੇ ਦੇਵੇਂਦਰ ਢਾਂਡਾ ਦੇ ਅਚਾਨਕ ਨਿਧਨ ‘ਤੇ ਸੋਗ ਪ੍ਰਗਟ ਕਰ ਮਰਹੂਮ ਪਰਿਵਾਰਾਂ ਦੇ ਮੈਂਬਰਾਂ ਨੂੰ ਹਮਦਰਦੀ ਦਿੱਤੀ।

ਹਰਿਆਣਾ ਵਿਧਾਨਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਕਾਂਗਰਸ ਵੱਲੋਂ ਵਿਧਾਇਕ ਵਰੁਣ ਚੌਧਰੀ ਨੇ ਵੀ ਸੋਗ ਪ੍ਰਸਤਾਵ ਪੜੇ। ਸਦਨ ਦੇ ਮੈਂਬਰਾਂ ਨੇ ਖੜੇ ਹੋ ਕੇ ਮੌਨ ਰੱਖਿਆ ਅਤੇ ਮਰਹੂਮ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।