indian truck driver us

ਦੁੱਖਦਾਈ ਖ਼ਬਰ :ਅਮਰੀਕਾ ‘ਚ ਭਾਰਤੀ ਟਰੱਕ ਡਰਾਈਵਰ ਦੀ ਸੜਕ ਹਾਦਸੇ ‘ਚ ਹੋਈ ਮੌਤ

ਚੰਡੀਗੜ੍ਹ ,4 ਅਗਸਤ 2021 : ਵਿਦੇਸ਼ਾ ਤੋਂ ਆਏ ਦਿਨੀਂ ਦੁੱਖਦਾਈ ਹਾਦਸੇ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ,ਅਜਿਹੀ ਹੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ , ਅਮਰੀਕਾ ਦੇ ਅਰੀਜ਼ੋਨਾ ਹਾਈਵੇਅ ਤੋਂ ਜਿੱਥੇ ਹਾਈਵੇਅ ’ਤੇ ਟਰੱਕ ਪਲਟਣ ਕਾਰਨ ਭਾਰਤੀ ਟਰੱਕ ਡਰਾਈਵਰ ਦੀ ਮੌਤ ਹੋ ਗਈ।

ਟਰੱਕ ਡਰਾਈਵਰ ਦੇ ਮਿੱਤਰਾ ਨੇ ਦੱਸਿਆ ਕਿ ਮ੍ਰਿਤਕ ਟਰੱਕ ਡਰਾਈਵਰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਤੋਂ ਹੈ | ਮ੍ਰਿਤਕ ਦਾ ਨਾਮ ਨਿਰਮਲ ਸਿੰਘ ਤੇ ਉਹ 37 ਸਾਲਾਂ ਦਾ ਦੱਸਿਆ ਜਾ ਰਿਹਾ ਹੈ | ਨਿਰਮਲ ਸਿੰਘ ਪਰਿਵਾਰ ‘ਚ ਇਕਲੌਤੇ ਕਮਾਉਣ ਵਾਲੇ ਸੀ। ਜਿਸਦਾ ਪਰਿਵਾਰ ਕਰਨਾਲ ‘ਚ ਹੀ ਰਹਿ ਰਿਹਾ ਹੈ ,ਪਰਿਵਾਰ ‘ਚ ਪਤਨੀ ਤੇ 11 ਸਾਲਾਂ ਦੀ ਧੀ ਹੈ ,ਨਿਰਮਲ ਸਿੰਘ ਦਾ 14 ਸਾਲਾਂ ਪੁੱਤਰ ਵੀ 1 ਸਾਲ ਪਹਿਲਾ ਸੜਕ ਹਾਦਸੇ ਦਾ ਸ਼ਿਕਾਰ ਹੋ ਆਪਣੀ ਜਾਨ ਗਵਾ ਚੁੱਕਾ ਹੈ |

ਦੱਸਣਯੋਗ ਹੈ ਕਿ ਨਿਰਮਲ ਸਿੰਘ ਜੋਰਜੀਆ ਤੋਂ ਕੈਲੀਫੋਰਨੀਆ ਕੁਝ ਸਾਮਾਨ ਲੈ ਕੇ ਜਾ ਰਿਹਾ ਸੀ। ਇਹ ਹਾਦਸਾ ਅਰੀਜ਼ੋਨਾ ਵਿਚ ਫਲੈਗਸਟਾਫ ਦੇ ਨੇੜੇ ਹਾਈਵੇਅ-40 ’ਤੇ ਸੋਮਵਾਰ ਰਾਤ ਨੂੰ 11 ਵਜੇ ਵਾਪਰਿਆ, ਕਿਹਾ ਜਾ ਰਿਹਾ ਹੈ ਕਿ ਨਿਰਮਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦੇ ਸਾਥੀ ਰਾਹੁਲ ਦਾ ਹਸਪਤਾਲ ਦੇ ਵਿੱਚ ਇਲਾਜ਼ ਚਲ ਰਿਹਾ ਹੈ

Scroll to Top