Sukhna Lake Air Show

ਸੁਖਨਾ ਝੀਲ ‘ਤੇ ਏਅਰ ਸ਼ੋਅ ਦਾ ਅੱਜ ਆਖਰੀ ਦਿਨ, ਪੰਜਾਬ ਦੇ ਰਾਜਪਾਲ ਮੁੱਖ ਮਹਿਮਾਨ ਵਜੋਂ ‘ਚ ਹੋਣਗੇ ਸ਼ਾਮਲ

ਚੰਡੀਗੜ੍ਹ, 28 ਮਾਰਚ 2026: ਅੱਜ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਹੋ ਰਹੇ ਏਅਰ ਸ਼ੋਅ ਦਾ ਦੂਜਾ ਅਤੇ ਆਖਰੀ ਦਿਨ ਹੈ। ਸੁਖਨਾ ਝੀਲ ਨੂੰ ਦੁਪਹਿਰ 2:00 ਵਜੇ ਜਨਤਾ ਲਈ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ। ਇਸ ਏਅਰ ਸ਼ੋਅ ਕਾਰਨ ਸੁਖਨਾ ਝੀਲ 26 ਮਾਰਚ ਤੋਂ ਜਨਤਾ ਲਈ ਬੰਦ ਹੈ।

ਅੱਜ ਹਵਾਈ ਫੌਜ ਦੀ ਸੂਰਿਆਕਿਰਨ ਟੀਮ ਸੁਖਨਾ ਝੀਲ ਵਿਖੇ ਆਪਣੇ ਨੌਂ ਲੜਾਕੂ ਜਹਾਜ਼ਾਂ ਨਾਲ ਸਟੰਟ ਕਰੇਗੀ। ਇਸ ਪ੍ਰੋਗਰਾਮ ਲਈ 10,000 ਲੋਕਾਂ ਦੇ ਬੈਠਣ ਦੇ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੇ ਸੱਤ ਵੱਖ-ਵੱਖ ਸਥਾਨਾਂ ਤੋਂ ਸੀਟੀਯੂ ਬੱਸਾਂ ਚੱਲਣਗੀਆਂ।

ਹਵਾਈ ਫੌਜ ਦੀ ਸੂਰਿਆਕਿਰਨ ਟੀਮ ਇਸ ਏਅਰ ਸ਼ੋਅ ‘ਚ ਹਿੱਸਾ ਲਵੇਗੀ, BAE ਹਾਕ MK-132 ਜਹਾਜ਼ ਉਡਾਉਣਗੇ। ਕੁੱਲ ਨੌਂ ਲਾਲ ਅਤੇ ਚਿੱਟੇ ਜਹਾਜ਼ ਅਸਮਾਨ ‘ਚ ਤਿਰੰਗੇ ਅਤੇ ਹੋਰ ਕਈ ਪੈਟਰਨਾਂ ਨੂੰ ਬਣਾਉਂਦੇ ਹੋਏ ਦਿਖਾਈ ਦੇਣਗੇ।

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਅੱਜ ਮੁੱਖ ਮਹਿਮਾਨ ਵਜੋਂ ਸ਼ੋਅ ‘ਚ ਸ਼ਾਮਲ ਹੋਣਗੇ। ਚੰਡੀਗੜ੍ਹ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਕੱਲ੍ਹ 27 ਮਾਰਚ ਨੂੰ ਮੁੱਖ ਮਹਿਮਾਨ ਵਜੋਂ ਇਸ ਸ਼ੋਅ ‘ਚ ਸ਼ਾਮਲ ਹੋਏ। ਹਰਿਆਣਾ ਅਤੇ ਪੰਜਾਬ ਦੇ ਕਈ ਸੀਨੀਅਰ ਅਧਿਕਾਰੀ ਵੀ ਇਸ ਸ਼ੋਅ ‘ਚ ਸ਼ਾਮਲ ਹੋਣਗੇ।

Read More: ਚੰਡੀਗੜ੍ਹ ਦੀ ਸੁਖਨਾ ਲੇਕ ‘ਤੇ ਏਅਰ ਸ਼ੋਅ ਦੇ ਮੱਦੇਨਜਰ ਨਿੱਜੀ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ

ਵਿਦੇਸ਼

Scroll to Top