Tik Tok: ਟਿਕ-ਟੋਕ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ‘ਚ ਅਮਰੀਕਾ, ਸੈਨੇਟ ‘ਚ ਬਿੱਲ ਪਾਸ

Tik-Tok

ਚੰਡੀਗੜ੍ਹ, 24 ਅਪ੍ਰੈਲ 2024: ਅਮਰੀਕੀ ਸਰਕਾਰ ਲੰਬੇ ਸਮੇਂ ਤੋਂ ਅਮਰੀਕਾ ‘ਚ ਛੋਟੇ ਵੀਡੀਓ ਪਲੇਟਫਾਰਮ ਟਿਕ-ਟੋਕ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਹੁਣ ਅਮਰੀਕੀ ਸੈਨੇਟ ਨੇ ਵੀ ਇਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਅਮਰੀਕਾ ‘ਚ ਟਿਕ-ਟੋਕ (Tik Tok) ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ।

ਇਸ ‘ਚ ਟਿਕ-ਟੋਕ ਦੇ ਮਾਲਕ ByteDance ਨੂੰ ਆਪਣੀ ਹਿੱਸੇਦਾਰੀ ਵੇਚਣ ਲਈ 9 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਬਾਈਟਡਾਂਸ ਅਜਿਹਾ ਨਹੀਂ ਕਰਦਾ ਹੈ ਤਾਂ ਐਪ ਨੂੰ ਅਮਰੀਕਾ ‘ਚ ਬਲਾਕ ਕਰ ਦਿੱਤਾ ਜਾਵੇਗਾ। ਹੁਣ ਇਹ ਬਿੱਲ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੂੰ ਸੌਂਪਿਆ ਜਾਵੇਗਾ, ਜਿਨ੍ਹਾਂ ਨੇ ਕਿਹਾ ਹੈ ਕਿ ਜਿਵੇਂ ਹੀ ਇਹ ਉਨ੍ਹਾਂ ਕੋਲ ਪਹੁੰਚੇਗਾ, ਉਹ ਇਸ ‘ਤੇ ਦਸਤਖਤ ਕਰਕੇ ਇਸ ਨੂੰ ਕਾਨੂੰਨ ਬਣਾ ਦੇਣਗੇ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਵਿੱਚ ਕਈ ਸਾਲ ਲੱਗ ਸਕਦੇ ਹਨ, ਕਿਉਂਕਿ ਚੀਨੀ ਅਧਿਕਾਰੀ ਛੇਤੀ ਤਿਆਰ ਨਹੀਂ ਹੋਣਗੇ। ਅਮਰੀਕੀ ਸੁਰੱਖਿਆ ਏਜੰਸੀ ਲੰਬੇ ਸਮੇਂ ਤੋਂ ਟਿਕ-ਟੋਕ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਮੰਨ ਰਹੀ ਹੈ।

ਅਮਰੀਕੀ ਸੁਰੱਖਿਆ ਏਜੰਸੀ ਦਾ ਦਾਅਵਾ ਹੈ ਕਿ ਬਾਈਟਡਾਂਸ ਟਿੱਕ ਟੋਕ (Tik Tok) ਦੇ ਅਮਰੀਕੀ ਉਪਭੋਗਤਾਵਾਂ ਦਾ ਡੇਟਾ ਚੀਨ ਨਾਲ ਸਾਂਝਾ ਕਰਦਾ ਹੈ, ਜੋ ਉਸ ਦੀ ਰਾਸ਼ਟਰੀ ਸੁਰੱਖਿਆ ਲਈ ਵੱਡਾ ਖਤਰਾ ਹੈ, ਪਰ ਬਾਈਟਡਾਂਸ ਨੇ ਹਮੇਸ਼ਾ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕੱਲ੍ਹ ਪਾਸ ਕੀਤੇ ਗਏ ਬਿੱਲ ਵਿੱਚ ਟਿੱਕ ਟੋਕ ਨੂੰ ਚੀਨ ਨਾਲ ਸਬੰਧਾਂ ਕਾਰਨ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਵੀ ਦੱਸਿਆ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।